282ਵਾਂ ਮਹੀਨਾਵਾਰ ਗਾਰਡਨ ਨਾਟਕ ਮੇਲਾ ਅੱਜ
282ਵਾਂ ਮਾਸਿਕ ਗਾਰਡਨ ਨਾਟਕ ਮੇਲਾ ਅੱਜ
Publish Date: Sat, 31 Jan 2026 05:25 PM (IST)
Updated Date: Sat, 31 Jan 2026 05:28 PM (IST)
ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਪਟਿਆਲਾ : ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਦਮਪਤੀ ਪਦਮ ਸ਼੍ਰੀ ਐਵਾਰਡੀ ਪ੍ਰਾਣ ਸੱਭਰਵਾਲ ਅਤੇ ਸੁਨੀਤਾ ਸੱਭਰਵਾਲ ਸਟੇਟ ਐਵਾਰਡੀ ਵੱਲੋਂ ਆਪਣਾ 282ਵਾਂ ਮਹੀਨਾਵਾਰ ਗਾਰਡਨ ਨਾਟਕ ਮੇਲਾ ਅੰਤਰਰਾਸ਼ਟਰੀ, ਪਰਉਪਕਾਰੀ ਡਾ. ਐੱਸਪੀ ਸਿੰਘ ਓਬਰਾਏ ਮੁਖੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਬਾਰਾਦਰੀ ਬਾਗ ਵਿਖੇ 1 ਫਰਵਰੀ ਸਵੇਰੇ 7 ਵਜੇ ਕਰਵਾਇਆ ਜਾ ਰਿਹਾ ਹੈ। ਪ੍ਰਸਿੱਧ ਸਮਾਜਿਕ ਸ਼ਖ਼ਸੀਅਤਾਂ ਅਕਸ਼ੈ ਗੋਪਾਲ, ਮਾਲਾ ਗੋਪਾਲ (ਐੱਮਡੀ ਹੋਟਲ ਫਲਾਈ ਓਵਰ ਕਲਾਸਿਕ), ਧਰਮਪਾਲ ਸਿੰਘ ਚੋਹਾਨ ਮੈਨੇਜਰ ਐੱਸਬੀਓਪੀ ਸੇਵਾਮੁਕਤ ਡਾਇਰੈਕਟਰ ਹੋਟਲ ਰਾਇਲ ਆਰਕ, ਧਰਮਪੁਰ ਸੋਲਨ (ਹਿ:ਪ੍ਰ:), ਮੋਹਿਤ ਰਾਏ ਮੰਗਲਾ, ਰਾਘਵ ਮੰਗਲਾ, ਐੱਲਆਰ ਗੁਪਤਾ ਪ੍ਰਿੰਸੀਪਲ ਆਰਕੀਟੈਕਟਸ, ਯੂਨੀਕ ਆਰਕੀਟੈਕਟ, ਪਟਿਆਲਾ, ਭਗਵਾਨ ਦਾਸ ਗੁਪਤਾ ਬਾਨੀ ਪ੍ਰਧਾਨ ਦੋਸਤ, ਪਦਮਸ਼੍ਰੀ ਪ੍ਰਾਣ ਸੱਭਰਵਾਲ ਡਾਇਰੈਕਟਰ ਨਟਾਸ ਅਤੇ ਨਟਾਸ ਪ੍ਰਧਾਨ ਜੀਐੱਸ ਕੱਕੜ ਪ੍ਰੋਗਰਾਮ ਦਾ ਉਦਘਾਟਨ ਕਰਨਗੇ।