ਨਗਰ ਕੀਰਤਨ ਦਾ ਕਰਹਾਲੀ ਸਾਹਿਬ ’ਚ ਪੁੱਜਣ 'ਤੇ ਭਰਵਾਂ ਸਵਾਗਤ
ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਏ ਵਿਸ਼ਾਲ ਨਗਰ ਕੀਰਤਨ ਦਾ ਕਰਹਾਲੀ ਸਾਹਿਬ ਵਿਖੇ ਪਹੁੰਚਣ 'ਤੇ ਭਰਵਾਂ ਸਵਾਗਤ
Publish Date: Sun, 04 Jan 2026 06:18 PM (IST)
Updated Date: Sun, 04 Jan 2026 06:20 PM (IST)

ਫੋਟੋ 4ਪੀਟੀਐਲ: 25 ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਨੇੜਲੇ ਪਿੰਡ ਦਾਬਾ ਦੀ ਸੰਗਤ ਵੱਲੋਂ ਚੌਥਾ ਸਾਲਾਨਾ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਦਾ ਇਤਿਹਾਸਕ ਅਸਥਾਨ ਪਾਤਸ਼ਾਹੀ ਛੇਵੀਂ ਤੇ ਨੌਵੀਂ ਕਰਹਾਲੀ ਸਾਹਿਬ ਪਹੁੰਚਣ ਤੇ ਸਮੁੱਚੀ ਸੰਗਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਨਕ ਪ੍ਰਬੰਧਕ ਮੈਨੇਜਮੈਂਟ ਅਤੇ ਐਸਜੀਪੀਸੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਵੱਲੋਂ ਨਗਰ ਕੀਰਤਨ ਨੂੰ ਜੀਓ ਆਇਆ ਆਖਿਆ ਤੇ ਪਾਲਕੀ ਸਾਹਿਬ ਚ ਸੁਸੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੁੰਦਰ ਰੁਮਾਲੇ ਭੇਟ ਕਰਨ ਤੋਂ ਉਪਰੰਤ ਪੰਜ ਪਿਆਰੇ ਸਾਹਿਬਾਨ ਦਾ ਸਤਿਕਾਰ ਸਿਰੋਪਾਓ ਭੇਂਟ ਬਖਸ਼ਿਸ਼ ਨਾਲ ਕੀਤਾ ਗਿਆ। ਉਪਰੰਤ ਜਾਣਕਾਰੀ ਸਾਂਝੀ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਸੰਗਤਾਂ ਨੂੰ ਗੁਰੂ ਸਹਿਬਾਨ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਦੀ ਵਧਾਈਆਂ ਦਿੰਦਿਆਂ ਕਿਹਾ ਕਿ ਐਤਵਾਰ ਦੇ ਦਿਹਾੜੇ ਮੌਕੇ ਸੰਗਤਾਂ ਇਤਿਹਾਸਕ ਸਥਾਨ ਵਿਖੇ ਨਤਮਸਤਕ ਹੋ ਕੇ ਹਾਜ਼ਰੀਆਂ ਭਰ ਰਹੀਆਂ ਹਨ ਉੱਥੇ ਪਿੰਡ ਦਾਬਾ ਦੀ ਸੰਗਤ ਵੱਲੋਂ ਹਰ ਸਾਲ ਦੀ ਤਰ੍ਹਾਂ ਚੌਥਾ ਨਗਰ ਕੀਰਤਨ ਸਜਾ ਕੇ ਸੁੰਦਰ ਪਾਲਕੀ ਸਾਹਿਬ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਅੰਦਰ ਵੱਖੋ ਵੱਖ ਪੜਾਵਾਂ ਤੋਂ ਹੁੰਦੇ ਹੋਏ ਇਤਿਹਾਸਿਕ ਸਥਾਨ ਵਿਖੇ ਪਹੁੰਚ ਕੇ ਹਾਜ਼ਰੀਆਂ ਭਰੀਆਂ ਤੇ ਗੁਰੂ ਸਾਹਿਬ ਜੀਆਂ ਦੇ ਨਗਰ ਕੀਰਤਨ ਦੀ ਸ਼ੋਭਾ ਵਧਾਈ ਉਹਨਾਂ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਗੁਰੂ ਸਾਹਿਬ ਅੱਗੇ ਤੋਂ ਵੀ ਸੰਗਤਾਂ ਉੱਪਰ ਇਸੇ ਤਰ੍ਹਾਂ ਬਖਸ਼ਿਸ਼ ਕਰਕੇ ਆਪਣੇ ਕਾਰਜ ਆਪ ਕਰਵਾਉਂਦੇ ਰਹਿਣ ਅਤੇ ਸੰਗਤਾਂ ਨੂੰ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ।ਇਸ ਮੌਕੇ ਮਨਜੀਤ ਸਿੰਘ ਮੈਨੇਜਰ, ਗੁਰਮੁਖ ਸਿੰਘ ਅਕਾਊਟੈਂਟ, ਗੁਰਬਾਜ਼ ਸਿੰਘ ਖਜਾਨਚੀ, ਗਿਆਨੀ ਹਰਬੰਸ ਸਿੰਘ, ਕਮਲਜੀਤ ਸਿੰਘ, ਹੈਪੀ ਸਿੰਘ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ।