338ਵੇਂ ਖੂਨਦਾਨ ਕੈਂਪ ’ਚ 18 ਯੂਨਿਟ ਖੂਨਦਾਨ
338ਵੇਂ ਖੂਨਦਾਨ ਕੈਂਪ ਵਿਚ 18 ਯੂਨਿਟ ਖੂਨ ਦਾਨ
Publish Date: Tue, 20 Jan 2026 05:19 PM (IST)
Updated Date: Tue, 20 Jan 2026 05:21 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਮਨੁੱਖਤਾ ਦੇ ਭਲੇ ਲਈ ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਤੇ ਹਿਊਮਨ ਵੈਲਫੇਅਰ ਫਾਊਂਡੇਸ਼ਨ ਵੱਲੋਂ ਮਿਸ਼ਨ ਲਾਲੀ ਤੇ ਹਰਿਆਲੀ ਦੀ 17ਵੀਂ ਵਰ੍ਹੇਗੰਢ ਤੇ ਰਾਸ਼ਟਰੀ ਯੁਵਾ ਦਿਵਸ ਨੂੰ ਸਮਰਪਿਤ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਵਿਚ 338ਵਾਂ ਰੈਗੂਲਰ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਰਸਮੀ ਉਦਘਾਟਨ ਕਰਨ ਕੁਮਾਰ ਪਟਿਆਲਾ ਨੇ 19ਵੀਂ ਸਾਲ ਦੀ ਉਮਰ ਵਿਚ ਪਹਿਲੀ ਵਾਰ ਖੂਨਦਾਨ ਕਰਕੇ ਕੀਤਾ, ਜਦੋਂ ਕਿ ਸੁਖਜੀਤ ਸਿੰਘ ਬਸੰਤਪੁਰਾ ਨੇ 34ਵੀਂ ਵਾਰ, ਦਵਿੰਦਰ ਸਿੰਘ ਸਨੌਰ 20ਵੀਂ ਵਾਰ, ਪਰਦੀਪ ਸਿੰਘ ਦੌਣ ਕਲਾਂ ਨੇ 18ਵੀਂ ਵਾਰ, ਤਰੁਨਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਮਲਾ ਤੋਂ ਆ ਕੇ 15ਵੀਂ ਵਾਰ ਤੇ ਇੰਦਰਜੀਤ ਸਿੰਘ ਪਟਿਆਲਾ ਨੇ 12ਵੀਂ ਵਾਰ, ਸਾਬਕਾ ਸੂਬੇਦਾਰ ਗੁਰਵਿੰਦਰ ਸਿੰਘ ਕੁਲਾਰਾਂ, ਜਗਤਾਰ ਗਿਰ ਸ਼ੇਖੂਪੁਰ, ਇੰਜੀਨੀਅਰ ਨਵਜੋਤ ਸਿੰਘ, ਭੁਪਿੰਦਰ ਸਿੰਘ ਉੱਪਲੀ, ਸੁਰਜੀਤ ਸਿੰਘ ਪਰੌੜ, ਠੇਕੇਦਾਰ ਸਤਪਾਲ ਸਿੰਘ ਸਨੌਰ, ਮਨਜੀਤ ਸਿੰਘ ਪੰਜੌਲਾ, ਕਰਮਾ ਤੇ ਅਮਨਪ੍ਰੀਤ ਸਿੰਘ ਖਰਾਬਗੜ੍ਹ ਸਮੇਤ 18 ਵਲੰਟੀਅਰਾਂ ਨੇ ਖੂਨਦਾਨ ਕੀਤਾ। ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਮਫਲਰ ਦੇ ਕੇ ਸਨਮਾਨਤ ਕਰਦਿਆਂ ਗੋਲਡਨ ਸਟਾਰ ਬਲੱਡ ਡੋਨਰ ਐਵਾਰਡ ਨਾਲ ਸਨਮਾਨਤ ਸਾਬਕਾ ਡੀ. ਐਸ. ਪੀ. ਨਾਹਰ ਸਿੰਘ ਮਾਜਰੀ ਨੇ ਕਿਹਾ ਕਿ ਮਿਸ਼ਨ ਲਾਲੀ ਤੇ ਹਰਿਆਲੀ ਗਰੁੱਪ ਵੱਲੋਂ ਪਿਛਲੇ ਸਾਢੇ 13 ਸਾਲਾਂ ਤੋਂ ਲਗਾਤਾਰ ਖੂਨਦਾਨ ਕੈਂਪ ਲਗਾਉਣਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਗਰੁੱਪ ਦੀਆਂ ਕੋਸ਼ਿਸ਼ਾਂ ਸਦਕੇ 1 ਜਨਵਰੀ 2019 ਤੋਂ ਸਰਕਾਰੀ ਹਸਪਤਾਲ ਵਿਚ ਦਾਖਲ ਮਰੀਜ਼ਾਂ ਲਈ ਸਰਕਾਰੀ ਬਲੱਡ ਬੈਂਕ ਵਿਚੋਂ ਮੁਫਤ ਖੂਨ ਦੀ ਸਹੂਲਤ ਲਾਗੂ ਹੈ। ਇਸ ਮੌਕੇ ਗੋਲਡਨ ਸਟਾਰ ਬਲੱਡ ਡੋਨਰ ਸੁਖਦੀਪ ਸਿੰਘ ਸੋਹਲ, ਲਖਵਿੰਦਰ ਸਿੰਘ ਬਡਲਾ, ਦਵਿੰਦਰ ਸਿੰਘ ਨਰਮਾਣਾ, ਮੈਡਮ ਰੁਚੀ ਮਹਿਤਾ ਸ਼ਿਮਲਾ, ਮਨਵਿੰਦਰ ਸਿੰਘ ਮਨੀ ਟੌਹੜਾ, ਦਰਸ਼ਨ ਸਿੰਘ ਨੀਲਪੁਰ, ਭਾਈ ਜਰਨੈਲ ਸਿੰਘ ਝੰਡੀ ਤੇ ਕਿਰਪਾਲ ਸਿੰਘ ਪੰਜੌਲਾ ਵੀ ਹਾਜ਼ਰ ਸਨ।