335ਵਾਂ ਰੈਗੂਲਰ ਖੂਨਦਾਨ ਕੈਂਪ ਲਗਾਇਆ
335ਵਾਂ ਰੈਗੂਲਰ ਖੂਨਦਾਨ ਕੈਂਪ ਲਗਾਇਆ
Publish Date: Fri, 05 Dec 2025 04:56 PM (IST)
Updated Date: Fri, 05 Dec 2025 05:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਹਿਤੈਸ਼ੀ ਸਵ. ਇੰਦਰ ਕੁਮਾਰ ਗੁਜਰਾਲ ਸਾਬਕਾ ਪ੍ਰਧਾਨ ਮੰਤਰੀ ਭਾਰਤ ਦੀ ਯਾਦ ਨੂੰ ਸਮਰਪਿਤ ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਤੇ ਹਿਊਮਨ ਵੈਲਫੇਅਰ ਫਾਊਂਡੇਸ਼ਨ ਵੱਲੋਂ ਮਨੁੱਖਤਾ ਦੇ ਭਲੇ ਲਈ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ 335ਵਾਂ ਰੈਗੂਲਰ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿਚ ਬਲਵੰਤ ਸਿੰਘ ਢਿੱਲੋਂ ਨੇ 59 ਸਾਲ ਦੀ ਉਮਰ ਵਿਚ 59ਵੀਂ ਵਾਰ, ਰਵਿੰਦਰ ਸਿੰਘ ਭਾਂਖਰ ਨੇ 37ਵੀਂ ਵਾਰ, ਬਲਵਿੰਦਰ ਸਿੰਘ ਅਕੌਤ ਨੇ 27ਵੀਂ ਵਾਰ, ਪਵਨ ਕੁਮਾਰ ਸ਼ਰਮਾ ਨੇ 21ਵੀਂ ਵਾਰ, ਮਲੂਕ ਸਿੰਘ ਨਿਦਾਮਪੁਰ ਨੇ 15ਵੀਂ ਵਾਰ, ਬਲਕਾਰ ਸਿੰਘ ਦੌਣ ਕਲਾਂ ਨੇ 9ਵੀਂ ਵਾਰ, ਰਵਿੰਦਰ ਸਿੰਘ ਪਟਿਆਲਾ, ਬੂਟਾ ਸਿੰਘ ਬਰਕਤਪੁਰ, ਹਰਦੀਪ ਸਿੰਘ ਦੌਣ ਕਲਾਂ ਤੇ ਸੁਖਦੀਪ ਸਿੰਘ ਰਾਇਮਲ ਮਾਜਰੀ ਨੇ ਖੂਨਦਾਨ ਕਰਕੇ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ। ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕਰਦਿਆਂ ਮਾਸਟਰ ਮੋਟੀਵੇਟਰ ਹਰਦੀਪ ਸਿੰਘ ਸਨੌਰ ਨੇ ਕਿਹਾ ਕਿ ਖੂਨਦਾਨ ਕਰਨਾ ਪਰਉਪਕਾਰ ਦੀ ਸੇਵਾ ਹੈ। ਪੰਜਾਬ ਦਾ ਭਲਾ ਚਾਹੁਣ ਵਾਲੇ ਸਵ. ਇੰਦਰ ਕੁਮਾਰ ਗੁਜਰਾਲ ਵੱਲੋਂ ਪੰਜਾਬ ਦੇ ਹੱਕ ਵਿਚ ਲਏ ਫੈਸਲਿਆਂ ਕਾਰਨ ਉਨ੍ਹਾਂ ਨੂੰ ਯਾਦ ਕੀਤਾ ਗਿਆ ਹੈ। ਬਲਵੰਤ ਸਿੰਘ ਢਿਲੋਂ ਨੇ ਕਿਹਾ ਕਿ ਖੂਨਦਾਨ ਕਰਕੇ ਮਨ ਖੁਸ਼ ਹੁੰਦਾ ਹੈ ਅਤੇ ਕਿਸੇ ਦੀ ਜਾਨ ਬਚਾਉਣ ਵਿਚ ਸਹਿਯੋਗ ਹੁੰਦਾ ਹੈ, ਇਸ ਲਈ ਸਮੂਹ ਤੰਦਰੁਸਤ ਨੌਜਵਾਨਾਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਯੂਥ ਆਗੂ ਹਰਮੀਤ ਸਿੰਘ ਬਡੂੰਗਰ, ਠੇਕੇਦਾਰ ਗੁਰਬਚਨ ਸਿੰਘ, ਕੁਲਦੀਪ ਸਿੰਘ ਜੋਸਨ ਤੇ ਰਣਜੀਤ ਸਿੰਘ ਝੰਡੀ ਹਾਜ਼ਰ ਸਨ।