ਨੰਬਰਦਾਰਾਂ ਨਾਲ ਕੀਤੇ ਵਾਅਦੇ ਪੁਗਾਏ ਸਰਕਾਰ : ਝਾਮਪੁਰ
ਨੰਬਰਦਾਰ ਯੂਨੀਅਨ ਸਰਕਲ ਚੁੰਨੀ ਕਲਾਂ ਦੀ ਮੀਟਿੰਗ ਹੋਈ
Publish Date: Fri, 05 Dec 2025 05:52 PM (IST)
Updated Date: Fri, 05 Dec 2025 05:54 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੇੜਾ : ਨੰਬਰਦਾਰ ਯੂਨੀਅਨ (ਰਜਿ) ਪੰਜਾਬ ਦੇ ਸਰਕਲ ਚੁੰਨੀ ਕਲਾਂ ਦੀ ਮੀਟਿੰਗ ਕੁਲਵੰਤ ਸਿੰਘ ਝਾਮਪੁਰ ਜ਼ਿਲ੍ਹਾ ਪ੍ਰਧਾਨ ਫਤਹਿਗੜ੍ਹ ਸਾਹਿਬ ਦੀ ਪ੍ਰਧਾਨਗੀ ਹੇਠ ਚੁੰਨ ਕਲਾਂ ਵਿਖੇ ਹੋਈ। ਅਚਾਨਕ ਅਕਾਲ ਚਲਾਣਾ ਕਰ ਗਏ ਨੰਬਰਦਾਰ ਬਲਵੰਤ ਸਿੰਘ ਨੂੰ ਮੀਟਿੰਗ ਦੌਰਾਨ ਸ਼ਰਧਾਂਜਲੀ ਦਿੱਤੀ ਗਈ। ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਨੰਬਰਦਾਰਾਂ ਨਾਲ ਚੋਣ ਮੈਨੀਫੈਸਟੋ ’ਚ ਕੀਤੇ ਵਾਅਦੇ ਪੂਰੇ ਕੀਤੇ ਜਾਣ। ਉਨ੍ਹਾਂ ਮਾਣਮੱਤਾ ਦੁੱਗਣਾ ਕਰਨਾ, ਨੰਬਰਦਾਰੀ ਜੱਦੀ ਪੁਸ਼ਤੀ ਕਰਨ ਦੀ ਮੰਗ ਕੀਤੀ। ਪੰਜਾਬ ਨੰਬਰਦਾਰ ਯੂਨੀਅਨ (ਰਜਿ) ਪੰਜਾਬ ਵੱਲੋਂ ਬਲਜੀਤ ਸਿੰਘ ਨੰਬਰਦਾਰ ਨੂੰ ਸਰਕਲ ਚੁੰਨੀ ਕਲਾਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਜਨਰਲ ਸਕੱਤਰ ਮੋਹਨ ਸਿੰਘ ਨੰਬਰਦਾਰ ਚੁੰਨੀ ਖ਼ੁਰਦ, ਮੀਤ ਪ੍ਰਧਾਨ - ਬਲਕਾਰ ਸਿੰਘ ਨਰੈਣਾ, ਖਜ਼ਾਨਚੀ -ਰਾਜਦੀਪ ਸਿੰਘ ਚੁੰਨੀ ਕਲਾਂ ਨੂੰ ਨਿਯੁਕਤ ਕੀਤਾ ਗਿਆ। ਮੀਟਿੰਗ ਵਿਚ ਹਰਬੰਸ ਸਿੰਘ ਨੰਬਰਦਾਰ ਈਸ਼ਰਹੇਲ, ਹਰਭਜਨ ਸਿੰਘ, ਚਰਨ ਸਿੰਘ ਪਵਾਲਾ, ਬਲਕਾਰ ਸਿੰਘ ਨਰੈਣਾ, ਸਰਬਜੀਤ ਸਿੰਘ ਪੱਤੋਂ, ਭਾਗ ਸਿੰਘ ਰਸੂਲਪੁਰ, ਨਛੱਤਰ ਸਿੰਘ ਚੂੰਨੀ ਕਲਾਂ, ਸੰਤੋਖ ਸਿੰਘ ਝਾਮਪੁਰ, ਪ੍ਰੀਤ ਇੰਦਰ ਪਾਲ ਸਿੰਘ ਝਾਮਪੁਰ, ਜਗਮੋਹਨ ਸਿੰਘ ਮਹਿਦੂਦਾਂ, ਸ਼ਮਸ਼ੇਰ ਸਿੰਘ ਸੈਂਪਲਾ, ਓਂਕਾਰ ਸਿੰਘ ਡਡਿਆਣਾ, ਬਲਵੀਰ ਸਿੰਘ ਤਾਜਪੁਰਾ, ਜਸਪਾਲ ਸਿੰਘ ਡੰਗੇੜੀਆ, ਮਨਛਿੰਦਰ ਸਿੰਘ ਬਾਸੀਆ, ਬਲਵਿੰਦਰ ਸਿੰਘ ਪੱਤੋਂ, ਹਰਜਿੰਦਰ ਸਿੰਘ, ਕਿਰਨਦੀਪ ਸਿੰਘ, ਭੁਪਿੰਦਰ ਸਿੰਘ ਚੂੰਨੀ ਕਲਾਂ ਆਦਿ ਮੌਜੂਦ ਸਨ।