ਮੀਰਾਂਪੁਰ ਕਾਲਜ ’ਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ
ਮੀਰਾਂਪੁਰ ਕਾਲਜ ਵਿੱਚ ਅੱਖਾਂ ਦੀ ਜਾਂਚ, ਵਿਦਿਆਰਥੀਆਂ ਨੇ ਭਰਪੂਰ ਹਿੱਸਾ ਲਿਆ
Publish Date: Sun, 23 Nov 2025 05:30 PM (IST)
Updated Date: Sun, 23 Nov 2025 05:31 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿਖੇ ਐੱਨਐੱਸਐੱਸ ਯੂਨਿਟ ਤੇ ਰੈੱਡ ਰਿਬਨ ਕਲੱਬ ਵੱਲੋਂ ਅੱਖਾਂ ਦਾ ਮੁਫ਼ਤ ਚੈੱਕਅੱਪ ਕੈਂਪ ਕੀਤਾ ਗਿਆ। ਕੈਂਪ ਦੌਰਾਨ ਗਲੋਬਲ ਆਈ ਹਸਪਤਾਲ ਤੋਂ ਡਾਕਟਰਾਂ ਦੀ ਟੀਮ ਨੇ ਅੱਖਾਂ ਨਾਲ ਸੰਬੰਧਤ ਕਈ ਟੈਸਟ ਕੀਤੇ। ਇਸ ਮੌਕੇ ਇੰਚਾਰਜ ਡਾ. ਮਨਪ੍ਰੀਤ ਕੌਰ ਸੋਢੀ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਰੀਰਕ ਅਤੇ ਸਮਾਜਿਕ ਸਿਹਤ ਸਾਡੀ ਪਹਿਲੀ ਤਰਜੀਹ ਹੈ। ਅੱਜ ਦੇ ਯੁੱਗ ਵਿੱਚ ਮੋਬਾਈਲ ਅਤੇ ਸਕ੍ਰੀਨ ਟਾਈਮ ਦੇ ਵਧਣ ਕਰਕੇ ਅੱਖਾਂ ਦੀਆਂ ਸਮੱਸਿਆਵਾਂ ਕਾਫ਼ੀ ਵੱਧ ਰਹੀਆਂ ਹਨ, ਇਸ ਲਈ ਸਿਹਤ ਜਾਂਚ ਕੈਂਪ ਬਹੁਤ ਜ਼ਰੂਰੀ ਹਨ। ਰੈੱਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਡਾ. ਤੇਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਕਾਲਜ ਵੱਲੋਂ ਸਿਹਤ ਜਾਗਰੂਕਤਾ ਲਈ ਸਮੇਂ-ਸਮੇਂ ’ਤੇ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਂਦੇ ਹਨ। ਅੱਜ ਦੇ ਕੈਂਪ ਦਾ ਮਕਸਦ ਵਿਦਿਆਰਥੀਆਂ ਨੂੰ ਅੱਖਾਂ ਦੀ ਸੰਭਾਲ ਅਤੇ ਸਹੀ ਸਮੇਂ ਜਾਂਚ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਸੀ। ਇਸ ਮੌਕੇ ਅਸਿਸਟੈਂਟ ਪ੍ਰੋ. ਜਸਵੀਰ ਕੌਰ ਨੇ ਕੈਂਪ ਨੂੰ ਸਫਲ ਬਣਾਉਣ ਵਿਚ ਯੋਗਦਾਨ ਪਾਉਣ ਵਾਲੀ ਮੈਡੀਕਲ ਟੀਮ, ਐਨਐਸਐਸ ਵਲੰਟੀਅਰ ਅਤੇ ਰੈੱਡ ਰਿਬਨ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਕੈਂਪ ਦੇ ਅੰਤ ਵਿਚ ਡਾਕਟਰਾਂ ਦੀ ਟੀਮ ਨੂੰ ਧਰਮ ਅਧਿਐਨ ਮੰਚ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਨਿਸ਼ੂ ਗਰਗ, ਡਾ. ਪੂਨਮ, ਰੁਪਿੰਦਰ ਕੌਰ ਅਤੇ ਸੁਖਜੀਤ ਕੌਰ ਆਦਿ ਹਾਜ਼ਰ ਸਨ।