ਪਟਿਆਲਾ ਦੇ ਪਿੰਡ ਖੇੜੀ ਗੁਰਨਾ ਵਿਖੇ ਵੇਅਰ ਹਾਊਸ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਭਾਰੀ ਨੁਕਸਾਨ; ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ
ਅੱਗ ਇੰਨੀ ਜ਼ਿਆਦਾ ਸੀ ਕਿ ਇਸ ਦੇ ਨੇੜੇ ਜਾਣਾ ਬਹੁਤ ਮੁਸ਼ਕਿਲ ਸੀ। ਅੱਗ ਅਗਰਬੱਤੀਆਂ ਤੇ ਇਲੈਕਟ੍ਰੋਨਿਕ ਸਮਾਨ ਦੇ ਗੋਦਾਮ ਨੂੰ ਲੱਗੀ ਦੱਸੀ ਜਾ ਰਹੀ ਹੈ। ਜਦੋਂ ਕਿ ਇਸ ਵੇਅਰਹਾਉਸ ਦੇ ਅੰਦਰ ਵੱਖ-ਵੱਖ ਕੰਪਨੀਆਂ ਦੇ ਗੋਦਾਮ ਬਣੇ ਹੋਏ ਹਨ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Publish Date: Wed, 29 Apr 2026 10:28 AM (IST)
Updated Date: Wed, 29 Apr 2026 10:33 AM (IST)
ਅਸ਼ਵਿੰਦਰ ਸਿੰਘ, ਬਨੂੜ- ਤੇਪਲਾ ਰੋਡ 'ਤੇ ਪੈਂਦੇ ਪਿੰਡ ਖੇੜੀ ਗੁਰਨਾ ਵਿਖੇ ਸਥਿਤ ਬੀਜੇਐਮਐਸ ਨਾਮੀ ਵੇਅਰਹਾਉਸ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਜ਼ਿਆਦਾ ਸੀ ਕਿ ਇਸ ਦੇ ਨੇੜੇ ਜਾਣਾ ਬਹੁਤ ਮੁਸ਼ਕਿਲ ਸੀ। ਅੱਗ ਅਗਰਬੱਤੀਆਂ ਤੇ ਇਲੈਕਟ੍ਰੋਨਿਕ ਸਮਾਨ ਦੇ ਗੋਦਾਮ ਨੂੰ ਲੱਗੀ ਦੱਸੀ ਜਾ ਰਹੀ ਹੈ। ਜਦੋਂ ਕਿ ਇਸ ਵੇਅਰਹਾਉਸ ਦੇ ਅੰਦਰ ਵੱਖ-ਵੱਖ ਕੰਪਨੀਆਂ ਦੇ ਗੋਦਾਮ ਬਣੇ ਹੋਏ ਹਨ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਅੱਜ ਸਵੇਰੇ 6 ਵਜੇ ਦੇ ਕਰੀਬ ਖੇੜੀ ਗੁਰਨਾ ਵਿਖੇ ਸਥਿਤ ਬੀਜੇਐਮਐਸ ਨਾਮੀ ਵੇਅਰ ਹਾਊਸ ਵਿਖੇ ਅੱਗ ਲੱਗ ਗਈ। ਉਸ ਸਮੇਂ ਵੇਅਰ ਹਾਊਸ ਵਿੱਚ ਸਕਿਓਰਿਟੀ ਗਾਰਡ ਹੀ ਮੋਜੂਦ ਸਨ। ਉਨ੍ਹਾਂ ਅਗਰਬੱਤੀਆਂ ਵਾਲੇ ਗੋਦਾਮ ਵਿੱਚੋਂ ਧੂੰਆਂ ਨਿਕਲਦਾ ਵੇਖਿਆ। ਜਦੋਂ ਸਕਿਓਰਿਟੀ ਗਾਰਡ ਵੇਖਣ ਲਈ ਅੱਗੇ ਗਏ ਤਾਂ ਦੇਖਦੇ ਹੀ ਦੇਖਦੇ ਗੋਦਾਮ ਵਿੱਚੋਂ ਅੱਗ ਦੀਆਂ ਵੱਡੀਆਂ-ਵੱਡੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਜਿਨ੍ਹਾਂ ਵਿਕਰਾਲ ਰੂਪ ਧਾਰਨ ਕਰ ਲਿਆ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਗੋਦਾਮ ਦੇ ਅਧਿਕਾਰੀਆਂ ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਦਿੱਤੀ। ਕੁਝ ਹੀ ਸਮੇਂ ਵਿੱਚ ਘਨੌਰ ਅਤੇ ਰਾਜਪੁਰਾ ਤੋਂ ਫਾਇਰ ਬ੍ਰਗੇਡ ਦੀਆਂ ਗੱਡੀਆਂ ਪੁੱਜ ਗਈਆਂ, ਜਿਨ੍ਹਾਂ ਅੱਗ ਤੇ ਕਾਬੂ ਪਾਉਣ ਦੀ ਅਥਾਹ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ। ਇਸ ਤੋਂ ਬਾਅਦ ਮੋਹਾਲੀ, ਜ਼ੀਰਕਪੁਰ, ਡੇਰਾਬਸੀ ਤੇ ਫਤਿਹਗੜ੍ਹ ਸਾਹਿਬ ਤੋਂ ਫਾਇਰ ਬ੍ਰਗੇਡ ਦੀਆਂ ਗੱਡੀਆਂ ਪੁੱਜੀਆਂ ਜੋ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਜੇਕਰ ਸਮਾਂ ਰਹਿੰਦੇ ਅੱਗ 'ਤੇ ਕਾਬੂ ਨਾ ਪਾਇਆ ਗਿਆ ਤਾਂ ਇਹ ਅੱਗ ਨਾਲ ਲਗਦੇ ਹੋਰਾਂ ਗੋਦਾਮਾਂ ਨੂੰ ਆਪਣੀ ਲਪੇਟ ਵਿੱਚ ਲੈ ਲਵੇਗੀ। ਮੌਕੇ 'ਤੇ ਤੇਪਲਾ ਪੁਲਿਸ ਚੋਂਕੀ ਦੇ ਇੰਚਾਰਜ ਜਜਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਹੋਏ ਹਨ। ਖਬਰ ਲਿਖੇ ਜਾਣ ਤੱਕ ਅੱਗ ਜਿਓ ਦੀ ਤਿਓ ਲੱਗੀ ਹੋਈ ਸੀ।