ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਕੁੱਲ 544 ਬੂਥਾਂ ਦੇ 4 ਲੱਖ 54 ਹਜ਼ਾਰ 593 ਵੋਟਰਾਂ 'ਚੋਂ 3 ਲੱਖ 94 ਹਜ਼ਾਰ 200 ਵੋਟਰਾਂ ਦੀ ਮੈਪਿੰਗ ਮੁਕੰਮਲ
ਡਿਪਟੀ ਕਮਿਸ਼ਨਰ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਇਲਾਕੇ ਦੇ ਬੀ.ਐੱਲ.ਓਜ ਨੂੰ ਮੌਜ਼ੂਦਾ ਵੋਟਰ ਸੂਚੀ ਦੀ 2003 ਦੀ ਵੋਟਰ ਸੂਚੀ ਨਾਲ ਕੀਤੀ ਜਾ ਰਹੀ ਮਿਲਾਨ/ਮੈਪਿੰਗ ਦੀ ਵੈਰੀਫਿਕੇਸ਼ਨ ਵਿਚ ਪੂਰਾ ਸਹਿਯੋਗ ਦੇਣ ਅਤੇ ਬੀ.ਐੱਲ.ਓਜ ਨੂੰ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਉਣ ਤਾਂ ਜੋ ਪ੍ਰੀ-ਸਪੈਸ਼ਲ ਇੰਟੈਸਿਵ ਦੇ ਇਸ ਅਹਿਮ ਕਾਰਜ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।
Publish Date: Fri, 01 May 2026 02:10 PM (IST)
Updated Date: Fri, 01 May 2026 02:12 PM (IST)
ਫ਼ਤਹਿਗੜ੍ਹ ਸਾਹਿਬ: ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਵੱਲੋਂ ਜਾਰੀ ਪ੍ਰੀ-ਸਪੈਸ਼ਲ ਇੰਟੈਸਿਵ ਰਵੀਜ਼ਨ ਤਹਿਤ ਮੈਪਿੰਗ ਦੇ ਕੰਮ ਵਿਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੇ 87 ਫ਼ੀਸਦੀ ਕੰਮ ਮੁਕੰਮਲ ਕਰ ਲਿਆ ਹੈ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਡਾ. ਸੋਨਾ ਥਿੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਕੁੱਲ 544 ਬੂਥਾਂ ਦੇ 4ਲੱਖ 54 ਹਜ਼ਾਰ 593 ਵੋਟਰਾਂ 'ਚੋਂ 3 ਲੱਖ 94 ਹਜ਼ਾਰ 200 ਵੋਟਰਾਂ ਦੀ ਮੈਪਿੰਗ ਸਫ਼ਲਤਾਪੂਰਵਕ ਮੁਕੰਮਲ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਚੋਣ ਹਲਕਾ 054- ਬੱਸੀ ਪਠਾਣਾਂ (ਅ.ਜ) ਦਾ 93.9 ਫੀਸਦੀ, ਚੋਣ ਹਲਕਾ 055-ਫਤਿਹਗੜ੍ਹ ਸਾਹਿਬ ਦਾ 84.68 ਫੀਸਦੀ ਅਤੇ 056-ਅਮਲੋਹ ਨੇ 81.67 ਫੀਸਦੀ ਮੈਪਿੰਗ ਦਾ ਕੰਮ ਮੁਕੰਮਲ ਕਰ ਲਿਆ ਹੈ। ਚੋਣ ਹਲਕਾ 055-ਫਤਿਹਗੜ੍ਹ ਸਾਹਿਬ ਅਤੇ 056-ਅਮਲੋਹ ਵਿੱਚ ਸ਼ਹਿਰੀ ਖੇਤਰ/ਇੰਡਸਟਰੀ ਖੇਤਰ ਹੋਣ ਕਾਰਨ ਕੁਝ ਚੁਣੌਤੀਆਂ ਹਨ। ਇਸ ਲਈ ਉੱਥੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਸ਼ਹਿਰੀ ਖੇਤਰ ਦੇ ਬੀ.ਐੱਲ.ਓਜ ਨਾਲ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਤੇ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਵੱਲੋਂ ਨਿੱਜੀ ਤੌਰ ਤੇ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ।