ਸਮਾਣਾ 'ਚ ਸਨਸਨੀ: ਸਰਕਾਰੀ ਸਕੂਲ ਦੇ ਪਿੱਛੇ ਗੰਦੇ ਨਾਲੇ 'ਚੋਂ ਮਿਲੀਆਂ ਦੋ ਨੌਜਵਾਨਾਂ ਦੀਆਂ ਲਾਸ਼ਾਂ, ਇਲਾਕੇ 'ਚ ਦਹਿਸ਼ਤ
ਸਥਾਨਕ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪਿਛਲੇ ਪਾਸੇ ਲੰਘਦੇ ਗੰਦੇ ਨਾਲੇ ਕੋਲੋਂ ਮੋਟਰਸਾਈਕਲ ਸਮੇਤ ਦੋ ਅਣਪਛਾਤੇ ਨੋਜਵਾਨਾਂ ਦੀਆ ਲਾਸ਼ਾਂ ਬਰਾਮਦ ਹੋਈਆ ਹਨ
Publish Date: Fri, 27 Mar 2026 03:07 PM (IST)
Updated Date: Fri, 27 Mar 2026 03:15 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ। ਸਥਾਨਕ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪਿਛਲੇ ਪਾਸੇ ਲੰਘਦੇ ਗੰਦੇ ਨਾਲੇ ਕੋਲੋਂ ਮੋਟਰਸਾਈਕਲ ਸਮੇਤ ਦੋ ਅਣਪਛਾਤੇ ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਸਿਟੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਕਰਦਿਆਂ ਸ਼ਨਾਖਤ ਲਈ ਸਿਵਲ ਹਸਪਤਾਲ ਸਮਾਣਾ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।