ਫਾਲਟ ਠੀਕ ਕਰਦਿਆਂ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਮੌਤ, ਪਰਿਵਾਰ 'ਚ ਛਾਇਆ ਮਾਤਮ; ਅਧਿਕਾਰੀਆਂ ਨੇ ਦਿੱਤਾ ਮਦਦ ਦਾ ਭਰੋਸਾ
ਗੁਰਨੇਕ ਸ਼ਨੀਵਾਰ ਰਾਤ ਕਰੀਬ ਸਾਢੇ ਨੌ ਵਜੇ ਇਲਾਕੇ ਵਿਚ ਬਿਜਲੀ ਬੰਦ ਹੋਣ ਕਾਰਨ ਡਿਊਟੀ ਕਰਦੇ ਹੋਏ ਫਾਲਟ ਠੀਕ ਕਰਨ ਲਈ ਖੰਭੇ 'ਤੇ ਚੜ੍ਹਿਆ ਸੀ। ਇਸ ਦੌਰਾਨ ਉਹ ਅਚਾਨਕ ਹਾਈ-ਵੋਲਟੇਜ ਤਾਰਾਂ ਦੀ ਚਪੇਟ ਵਿਚ ਆ ਗਏ ਅਤੇ ਉਸ ਦੀ ਮੌਤ ਹੋ ਗਈ।
Publish Date: Mon, 27 Apr 2026 08:12 AM (IST)
Updated Date: Mon, 27 Apr 2026 08:15 AM (IST)
ਸੰਵਾਦ ਸਹਿਯੋਗੀ, ਜਾਗਰਣ, ਰਾਜਪੁਰਾ (ਪਟਿਆਲਾ) : ਪਿੰਡ ਪਹਿਰ ਕਲਾਂ ਵਿਚ ਸ਼ਨੀਵਾਰ ਰਾਤ ਬਿਜਲੀ ਦੀ ਲਾਈਨ ਠੀਕ ਕਰ ਰਹੇ ਇਕ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮਰਹੂਮ ਦੀ ਪਛਾਣ ਪਿੰਡ ਖੜੌਲੀ, ਪਟਿਆਲਾ ਦੇ ਰਹਿਣ ਵਾਲੇ ਗੁਰਨੇਕ ਸਿੰਘ ਦੇ ਰੂਪ ਵਿਚ ਹੋਈ ਹੈ। ਗੁਰਨੇਕ ਸ਼ਨੀਵਾਰ ਰਾਤ ਕਰੀਬ ਸਾਢੇ ਨੌ ਵਜੇ ਇਲਾਕੇ ਵਿਚ ਬਿਜਲੀ ਬੰਦ ਹੋਣ ਕਾਰਨ ਡਿਊਟੀ ਕਰਦੇ ਹੋਏ ਫਾਲਟ ਠੀਕ ਕਰਨ ਲਈ ਖੰਭੇ 'ਤੇ ਚੜ੍ਹਿਆ ਸੀ। ਇਸ ਦੌਰਾਨ ਉਹ ਅਚਾਨਕ ਹਾਈ-ਵੋਲਟੇਜ ਤਾਰਾਂ ਦੀ ਚਪੇਟ ਵਿਚ ਆ ਗਏ ਅਤੇ ਉਸ ਦੀ ਮੌਤ ਹੋ ਗਈ। ਗੁਰਨੇਕ ਆਪਣੇ ਪਰਿਵਾਰ ਦਾ ਇਕਲੌਤਾ ਸਹਾਰਾ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਾਵਰਕਾਮ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ। ਐਸਡੀਓ ਪਵਨ ਕੁਮਾਰ ਨੇ ਕਿਹਾ ਕਿ ਉਹ ਪਰਿਵਾਰ ਨੂੰ ਯੋਗ ਆਰਥਿਕ ਸਹਾਇਤਾ ਦੇਣ ਅਤੇ ਨਿਯਮਾਂ ਮੁਤਾਬਕ ਕਿਸੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਪੀੜਤ ਪਰਿਵਾਰ ਦੀ ਜਲਦੀ ਮਦਦ ਯਕੀਨੀ ਬਣਾਈ ਜਾਵੇ।