ਲੇਬਰ ਯੂਨੀਅਨ ਮੰਡੀ ਗੋਬਿੰਦਗੜ੍ਹ ਦੀ ਹੋਈ ਚੋਣ
ਲੇਬਰ ਯੂਨੀਅਨ ਦੀ ਮੀਟਿੰਗ ਹੋਈ
Publish Date: Mon, 15 Dec 2025 05:52 PM (IST)
Updated Date: Mon, 15 Dec 2025 05:54 PM (IST)
ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਲੇਬਰ ਯੂਨੀਅਨ ਮੰਡੀ ਗੋਬਿੰਦਗੜ੍ਹ ਦੀ ਚੋਣ ਅੱਜ ਸੂਬਾ ਪ੍ਰਧਾਨ ਕਾਮਰੇਡ ਵਿਨੋਦ ਕੁਮਾਰ ਪੱਪੂ ਦੀ ਅਗਵਾਈ ਹੇਠ ਯੂਨੀਅਨ ਦੇ ਦਫਤਰ ਵਿਖੇ ਹੋਈ ਜਿਸ ਵਿਚ 13 ਮੈਂਬਰੀ ਕਮੇਟੀ ਚੁਣੀ ਗਈ। ਇਸ ਵਿਚ ਸੂਬਾ ਸੀਨੀਅਰ ਮੀਤ ਪ੍ਰਧਾਨ ਕਾਮਰੇਡ ਚਰਨਜੀਤ ਕੋਟਲਾ ਅਤੇ ਜਰਨੈਲ ਸਿੰਘ ਬੁੱਗਾ ਜਦਕਿ ਜਨਰਲ ਸਕੱਤਰ ਅਮਿਤ ਕੁਮਾਰ ਵਰਮਾ, ਮੀਤ ਸਕੱਤਰ ਭੁਪਿੰਦਰ ਪਰਾਸ਼ਰ, ਸਕੱਤਰ ਗੌਰਵ ਸ਼ਰਮਾ, ਖਜ਼ਾਨਚੀ ਨਰੇਸ਼ ਕੁਮਾਰ ਸ਼ਰਮਾ, ਵਰਕਿੰਗ ਕਮੇਟੀ ਮੈਂਬਰ ਦੀਪਕ ਸ਼ਰਮਾ, ਰਿੰਕੂ ਰਾਮ ਪ੍ਰਤਾਪ, ਰਾਮ ਰੂਪ ਜਾਲਾ, ਰਾਮ ਨਰੇਸ਼ ਲਾਡੀ ਦਧੇਡੀ ਅਤੇ ਮੁੱਖ ਮਹਿਮਾਨ ਰਾਮ ਕੇਵਲ ਯਾਦਵ, ਦਿਨੇਸ਼ ਮਿਸ਼ਰਾ ਵੀ ਸ਼ਾਮਲ ਹੋਏ। ਇਸ ਮੌਕੇ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਨੇ ਖ਼ਤਮ ਕੀਤੇ ਗਏ ਲੇਬਰ ਕਾਨੂੰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ, ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮਜ਼ਦੂਰਾਂ ਦੇ ਹਿੱਤਾਂ ਦੇ ਵਿਰੁੱਧ ਫੈਸਲੇ ਲੈ ਰਹੀ ਹੈ, ਜਿਸ ਨਾਲ ਮਜ਼ਦੂਰ ਵਰਗ ਨੂੰ ਸੰਘਰਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਫੋਟੋ ਕੈਪਸਨ : ਲੇਬਰ ਯੂਨੀਅਨ ਦੇ ਦਫਤਰ ਮੂਹਰੇ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਕਾਮਰੇਡ ਵਿਨੋਦ ਕੁਮਾਰ ਪੱਪੂ ਤੇ ਹੋਰ।