ਇਸ ਗੰਭੀਰ ਘਟਨਾ ਨੇ ਨਾ ਸਿਰਫ਼ ਇਲਾਕੇ ਵਿਚ ਚਿੰਤਾ ਦਾ ਮਾਹੌਲ ਪੈਦਾ ਕੀਤਾ ਹੈ, ਸਗੋਂ ਸੁਰੱਖਿਆ ਏਜੰਸੀਆਂ ਨੂੰ ਵੀ ਪੂਰੀ ਤਰ੍ਹਾਂ ਅਲਰਟ ਕਰ ਦਿੱਤਾ ਹੈ। ਧਮਾਕੇ ਦੌਰਾਨ ਮੌਕੇ ’ਤੇ ਹੀ ਮਾਰੇ ਗਏ ਮੁਲਜ਼ਮ ਜਗਰੂਪ ਸਿੰਘ ਦੀ ਲਾਸ਼ 28 ਤਰੀਕ ਤੋਂ ਰਾਜਪੁਰਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖੀ ਹੋਈ ਹੈ।

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ: ਸ਼ੰਭੂ ਰੇਲਵੇ ਟਰੈਕ ’ਤੇ ਸਥਿਤ ਈਸਟਰਨ ਡੈਡੀਕੇਟਿਡ ਫਰੇਟ ਕੋਰੀਡੋਰ ‘ਤੇ ਹੋਏ ਬੰਬ ਧਮਾਕੇ ਮਾਮਲੇ ਵਿਚ ਹਰ ਦਿਨ ਨਵੇਂ ਪਹਿਲੂ ਸਾਹਮਣੇ ਆ ਰਹੇ ਹਨ। ਇਸ ਗੰਭੀਰ ਘਟਨਾ ਨੇ ਨਾ ਸਿਰਫ਼ ਇਲਾਕੇ ਵਿਚ ਚਿੰਤਾ ਦਾ ਮਾਹੌਲ ਪੈਦਾ ਕੀਤਾ ਹੈ, ਸਗੋਂ ਸੁਰੱਖਿਆ ਏਜੰਸੀਆਂ ਨੂੰ ਵੀ ਪੂਰੀ ਤਰ੍ਹਾਂ ਅਲਰਟ ਕਰ ਦਿੱਤਾ ਹੈ। ਧਮਾਕੇ ਦੌਰਾਨ ਮੌਕੇ ’ਤੇ ਹੀ ਮਾਰੇ ਗਏ ਮੁਲਜ਼ਮ ਜਗਰੂਪ ਸਿੰਘ ਦੀ ਲਾਸ਼ 28 ਤਰੀਕ ਤੋਂ ਰਾਜਪੁਰਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖੀ ਹੋਈ ਹੈ। ਮਾਮਲੇ ’ਚ ਨਵਾਂ ਮੋੜ ਉਸ ਵੇਲੇ ਆਇਆ ਜਦੋਂ ਜਗਰੂਪ ਸਿੰਘ ਦੀ ਮਾਤਾ ਅਤੇ ਪਿੰਡ ਵਾਸੀਆਂ ਵੱਲੋਂ ਲਾਸ਼ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਇਹ ਇਨਕਾਰ ਲਿਖਤੀ ਰੂਪ ’ਚ ਰੇਲਵੇ ਪੁਲਿਸ ਨੂੰ ਦਿੱਤਾ ਗਿਆ ਹੈ। ਰੇਲਵੇ ਪੁਲਿਸ ਥਾਣਾ ਪਟਿਆਲਾ ਦੇ ਐੱਸਐੱਚਓ ਇੰਸਪੈਕਟਰ ਦਿਲਬਾਗ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਲਿਖਤੀ ਤੌਰ ‘ਤੇ ਲਾਸ਼ ਸਵੀਕਾਰ ਕਰਨ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਮਾਮਲੇ ਵਿਚ ਕਾਨੂੰਨੀ ਪ੍ਰਕਿਰਿਆ ਅਨੁਸਾਰ ਅਗਲਾ ਕਦਮ ਚੁੱਕਿਆ ਜਾਵੇਗਾ, ਜਿਸ ਵਿਚ ਲੋੜ ਪੈਣ ‘ਤੇ ਪੋਸਟਮਾਰਟਮ ਅਤੇ ਹੋਰ ਕਾਰਵਾਈ ਸ਼ਾਮਲ ਹੋ ਸਕਦੀ ਹੈ।
ਸ਼ੰਭੂ ਰੇਲਵੇ ਟਰੈਕ ਤੇ ਧਮਾਕੇ ਦੌਰਾਨ ਮਾਰੇ ਗਏ ਜਗਰੂਪ ਸਿੰਘ ਦੇ ਪਰਿਵਾਰ ਨੇ ਉਸਦੀ ਜਿੱਥੇ ਮ੍ਰਿਤਕ ਦੇ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਉੱਥੇ ਹੀ ਉਹਨਾਂ ਨੇ ਜਗਰੂਪ ਸਿੰਘ ਦੀਆਂ ਅੰਤਿਮ ਰਸਮਾਂ ਅਤੇ ਅਰਦਾਸ ਕਰਨ ਤੋਂ ਵੀ ਮਨਾ ਕਰ ਦਿੱਤਾ ਹੈ ਜਗਰੂਪ ਸਿੰਘ ਦੇ ਚਾਚਾ ਮਹਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਉਹਨਾਂ ਨੂੰ ਜਗਰੂਪ ਸਿੰਘ ਨਿਰਦੋਸ਼ ਲੱਗ ਰਿਹਾ ਸੀ ਪਰ ਹੁਣ ਜਦੋਂ ਸਾਰਾ ਕੁਝ ਸਾਹਮਣੇ ਆ ਚੁੱਕਾ ਹੈ ਤਾਂ ਅਸੀਂ ਅਪਰਾਧੀ ਦੀ ਨਾ ਤਾਂ ਮ੍ਰਿਤਕ ਦੇ ਲਵਾਂਗੇ ਅਤੇ ਨਾ ਹੀ ਉਸ ਦੀਆਂ ਅੰਤਿਮ ਰਸਮਾਂ ਕੀਤੀਆਂ ਜਾਣਗੀਆਂ ਉਹਨਾਂ ਇਹ ਵੀ ਕਿਹਾ ਕਿ ਜਗਰੂਪ ਸਿੰਘ ਦੀ ਅੰਤਿਮ ਅਰਦਾਸ ਵੀ ਪਰਿਵਾਰ ਨਹੀਂ ਕਰੇਗਾ ਦੂਜੇ ਪਾਸੇ ਸਰਪੰਚ ਮਨਜੀਤ ਸਿੰਘ ਨੇ ਕਿਹਾ ਕਿ ਜਗਰੂਪ ਸਿੰਘ ਅਪਰਾਧ ਗਤੀਵਿਧੀਆਂ ਵਿੱਚ ਸ਼ਾਮਿਲ ਪਾਇਆ ਗਿਆ ਹੈ ਅਤੇ ਪਿੰਡ ਦੀ ਪੰਚਾਇਤ ਕਾਨੂੰਨ ਦੇ ਨਾਲ ਹੈ ਉਹਨਾਂ ਨੇ ਕਿਹਾ ਕਿ ਉਹ ਜਗਰੂਪ ਸਿੰਘ ਤੋਂ ਨਾਲ ਕੋਈ ਵਾਸਤਾ ਨਹੀਂ ਰੱਖਣਗੇ
ਦੱਸ ਦਈਏ ਕਿ ਜਗਰੂਪ ਸਿੰਘ ਜੂਪਾ ਤਰਨ ਤਰਨ ਦੇ ਪਿੰਡ ਪੰਜਵੜ ਦਾ ਰਹਿਣ ਵਾਲਾ ਸੀ ਜਦੋਂ ਉਸਦੇ ਧਮਾਕੇ ਵਿੱਚ ਸ਼ਾਮਿਲ ਹੋਣ ਦੀ ਪੁਸ਼ਟੀ ਹੋਣ ਦੇ ਚਲਦਿਆਂ ਪੁਲਿਸ ਅਤੇ ਹੋਰ ਏਜੰਸੀਆਂ ਉਸਦੇ ਘਰ ਪੰਜ ਵਾਰ ਪੁੱਜੀਆਂ ਤਾਂ ਪਰਿਵਾਰ ਨੇ ਆਪਣੇ ਲੜਕੇ ਨੂੰ ਬੇਕਸੂਰ ਦੱਸਦਿਆਂ ਚੇਤਾਵਨੀ ਦਿੱਤੀ ਸੀ ਕਿ ਜੇਕਰ ਕੁਝ ਗਲਤ ਕੀਤਾ ਤਾਂ ਪਰਿਵਾਰ ਧਰਨਾਂ ਦੇਵੇਗਾ ਪਰ ਹੁਣ ਜਦੋਂ ਪੁਲਿਸ ਨੇ ਵੱਡੀ ਪੱਧਰ ਤੇ ਅਸਲਾ ਤੇ ਬਾਰੂਦ ਬਰਾਮਦ ਕਰ ਲਿਆ ਹੈ ਤਾਂ ਪਰਿਵਾਰ ਨੇ ਜਗਰੂਪ ਸਿੰਘ ਦੀ ਦੇ ਲੈਣ ਤੋਂ ਸਾਫ ਮਨਾ ਕਰ ਦਿੱਤਾ ਹੈ ਹੁਣ ਪੁਲਿਸ ਪ੍ਰਸ਼ਾਸਨ ਆਪਣੇ ਤੌਰ ’ਤੇ ਕੀ ਅਗਲੀ ਕਾਰਵਾਈ ਕਰੇਗਾ।