ਗੁਰੂ ਸਾਹਿਬਾਨ ਵੱਲੋਂ ਦਰਸਾਏ ਸੱਚ ਦੇ ਮਾਰਗ ’ਤੇ ਚੱਲਣਾ ਜਰੂਰੀ : ਓਬਰਾਏ
ਗੁਰੂ ਸਾਹਿਬਾਨ ਵੱਲੋਂ ਦਰਸਾਏ ਸੱਚ ਦੇ ਮਾਰਗ ਤੇ ਚੱਲਣਾ ਜਰੂਰੀ : ਓਬਰਾਏ
Publish Date: Fri, 16 Jan 2026 05:16 PM (IST)
Updated Date: Fri, 16 Jan 2026 05:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਸਰਦਾਰ ਐੱਸਪੀਐੱਸ ਓਬਰਾਏ ਦੇ ਨਿਰਦੇਸ਼ਾਂ ’ਤੇ ਜ਼ਿਲ੍ਹਾ ਯੂਨਿਟ ਫਤਹਿਗੜ੍ਹ ਸਾਹਿਬ ਵੱਲੋਂ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਮੀਤ ਪ੍ਰਧਾਨ ਜੈ ਕਿਸ਼ਨ ਸਾਬਕਾ ਡੀਪੀਆਰਓ, ਪਰਮਜੀਤ ਸਿੰਘ ਹਰੀਪੁਰ ਸੈਕਟਰੀ ਵੱਲੋ 200 ਦੇ ਕਰੀਬ ਲੋੜਵੰਦ, ਵਿਧਵਾਵਾਂ, ਅੰਗਹੀਣ, ਬਿਮਾਰੀ ਤੋਂ ਪੀੜਤਾਂ ਨੂੰ ਮਹੀਨਾਵਾਰ ਪੈਨਸ਼ਨ ਦੇ ਚੈੱਕ ਤਕਸੀਮ ਕੀਤੇ ਗਏ। ਇਸ ਮੌਕੇ ਟਰੱਸਟ ਦੇ ਬਾਨੀ ਐੱਸਪੀਐੱਸ ਓਬਰਾਏ ਨੇ ਸਰਬੱਤ ਦਾ ਭਲਾ ਟਰੱਸਟ ਨਾਲ ਜੁੜ ਕੇ ਪੈਨਸਨਾਂ ਲੈ ਰਹੇ ਲਾਭਪਾਤਰੀਆਂ ਦੀ ਸਿਹਤਯਾਬੀ ਲਈ ਕਾਮਨਾ ਕਰਦੇ ਹੋਏ ਆਖਿਆ ਕਿ ਸਾਨੂੰ ਹਮੇਸ਼ਾ ਗੁਰੂ ਸਾਹਿਬਾਨ ਵਲੋਂ ਦਰਸਾਏ ਸੱਚ ਦੇ ਮਾਰਗ ਤੇ ਚਲਣਾ ਚਾਹੀਦਾ ਹੈ। ਇਸ ਮੌਕੇ ਪ੍ਰਧਾਨ ਯਾਦਵਿੰਦਰ ਸਿੰਘ ਨੇ ਦਸਿਆ ਕਿ ਹਰ ਮਹੀਨੇ ਐੱਸਪੀਐੱਸ ਓਬਰਾਏ ਲੱਖਾਂ ਰੁਪਏ ਆਪਣੀ ਕਿਰਤ ਕਮਾਈ ਚੋਂ ਜ਼ਰੂਰਤਮੰਦ ਲੋਕਾਂ ਨੂੰ ਪੈਨਸਨਾਂ ਦੇ ਰੂਪ ਵਿਚ ਦਿੰਦੇ ਹਨ ਅਤੇ ਹੋਰ ਸਮਾਜਿਕ ਖੇਤਰਾਂ ਵਿਚ ਵੀ ਵੱਡੀ ਆਰਥਿਕ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਸਰਬੱਤ ਦਾ ਭਲਾ ਟਰੱਸਟ ਵੱਲੋਂ ਹੁਸ਼ਿਆਰ ਬੱਚਿਆਂ ਦੀਂ ਹਾਇਰ ਐਜੂਕੇਸ਼ਨ ਲਈ ਸਕਾਲਰਸ਼ਿਪ ਵੀਂ ਦਿੱਤੀ ਜਾਂਦੀ ਹੈ | ਇਸ ਮੌਕੇ ਹਰਵਿੰਦਰ ਸਿੰਘ, ਦਲਵਿੰਦਰ ਸਿੰਘ, ਦਫਤਰ ਇੰਚਾਰਜ ਜਸਵੰਤ ਸਿੰਘ ਵੀਂ ਮੌਜੂਦ ਸਨ।