ਲੋਕ ਸੇਵਕ ਕਾਲੋਨੀ ਵਿਚ ਇੰਟਰਲਾਕ ਟਾਈਲਾਂ ਦਾ ਕੰਮ ਸ਼ੁਰੂ
ਲੋਕ ਸੇਵਕ ਕਾਲੋਨੀ ਵਿਚ ਇੰਟਰਲਾਕ ਟਾਈਲਾਂ ਦਾ ਕੰਮ ਸ਼ੁਰੂ
Publish Date: Mon, 08 Dec 2025 04:24 PM (IST)
Updated Date: Mon, 08 Dec 2025 04:27 PM (IST)
ਫ਼ੋਟੋ ਫ਼ਾਈਲ : 1 ਲੋਕ ਸੇਵਕ ਕਾਲੋਨੀ ਵਿਚ ਇੰਟਰਲਾਕ ਟਾਈਲਾਂ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ ਵਿਧਾਇਕ ਲਖਬੀਰ ਸਿੰਘ ਰਾਏ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਵਿਧਾਇਕ ਲਖਬੀਰ ਸਿੰਘ ਰਾਏ ਨੇ ਨਗਰ ਕੌਂਸਲ ਸਰਹਿੰਦ ਅਧੀਨ ਲੋਕ ਸੇਵਕ ਕਾਲੋਨੀ ਵਿਖੇ ਲਗਭਗ 10 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਬਿਨਾਂ ਕਿਸੇ ਪੱਖਪਾਤ ਤੋਂ ਵਿਕਾਸ ਕਾਰਜਾਂ ਨੂੰ ਤੇਜ਼਼ੀ ਨਾਲ ਅੱਗੇ ਵਧਾ ਰਹੀ ਹੈ। ਨੌਜਵਾਨਾਂ ਨੂੰ ਨੌਕਰੀਆਂ, ਸਿੱਖਿਆ ਤੇ ਸਿਹਤ ਸਹੂਲਤਾਂ ਨਾਲ ਜੋੜਨ ਦੇ ਨਾਲ-ਨਾਲ ਸੂਬੇ ਭਰ ਵਿਚ ਸੜਕਾਂ ਤੇ ਗਲੀਆਂ ਦੀ ਨੁਹਾਰ ਬਦਲਣ ਲਈ ਇਤਿਹਾਸਕ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਰਮੇਸ਼ ਸੋਨੂੰ, ਮੋਹਿਤ ਸੂਦ, ਪਵੇਲ ਹਾਂਡਾ, ਪ੍ਰਿਤਪਾਲ ਸਿੰਘ ਜੱਸੀ, ਅਸ਼ੀਸ਼ ਅੱਤਰੀ, ਅਸ਼ੀਸ਼ ਸੂਦ, ਸਨੀ ਚੋਪੜਾ, ਸੁਨੀਤ ਕੁਮਾਰ, ਏਐਸਆਈ ਬਲਜਿੰਦਰ ਸਿੰਘ, ਨਰਿੰਦਰ ਨਨੂੰ ਸੰਗਤਪੁਰਾ ਆਦਿ ਮੌਜੂਦ ਸਨ।