ਇੰਸਪੈਕਟਰ ਡਾ. ਸ਼ਕੁੰਤ ਚੌਧਰੀ ਨੇ ਜਿੱਤੇ ਦੋ ਮੈਡਲ
ਇੰਸਪੈਕਟਰ ਡਾ. ਸ਼ਕੁੰਤ ਚੌਧਰੀ ਨੇ ਜਿੱਤੇ ਦੋ ਮੈਡਲ
Publish Date: Sat, 10 Jan 2026 05:24 PM (IST)
Updated Date: Sat, 10 Jan 2026 05:27 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਵਿਜੀਲੈਂਸ ਬਿਊਰੋ ਫਤਹਿਗੜ੍ਹ ਸਾਹਿਬ ਦੇ ਇੰਚਾਰਜ ਇੰਸਪੈਕਟਰ ਡਾ. ਸ਼ਕੁੰਤ ਚੌਧਰੀ ਨੇ 4 ਜਨਵਰੀ ਨੂੰ ਭੋਪਾਲ ਵਿਖੇ ਹੋਈ 46ਵੀਂ ਮਾਸਟਰਸ ਐਥਲੈਟਿਕ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੈਮਰ ਥ੍ਰੋ ਵਿਚ ਗੋਲਡ ਮੈਡਲ ਤੇ ਡਿਸਕਸ ਥ੍ਰੋ ਵਿਚ ਸਿਲਵਰ ਮੈਡਲ ਜਿੱਤਿਆ ਹੈ। ਇਸ ਨਾਲ ਉਨ੍ਹਾਂ ਨੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਪੰਜਾਬ ਪੁਲਿਸ ਦਾ ਨਾਂ ਰੋਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਵੀ ਇੰਸਪੈਕਟਰ ਚੌਧਰੀ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਕਈ ਮੈਡਲ ਜਿੱਤ ਕੇ ਪੰਜਾਬ ਪੁਲਿਸ ਦਾ ਮਾਣ ਵਧਾਇਆ ਹੈ। ਉਨ੍ਹਾਂ ਦਾ ਚੋਣ ਵੀ 28 ਜਨਵਰੀ ਤੋਂ 2 ਫਰਵਰੀ ਤੱਕ ਕੇਰਲ ਵਿਖੇ ਹੋਣ ਵਾਲੀ ਨੈਸ਼ਨਲ ਐਥਲੈਟਿਕ ਮੀਟ ਲਈ ਹੋ ਚੁੱਕੀ ਹੈ। ਮੈਡਲ ਜਿੱਤਣ ਤੇ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਅਰੁਣ ਸੈਣੀ ਅਤੇ ਸਮੁੱਚੇ ਸਟਾਫ ਵੱਲੋਂ ਇੰਸਪੈਕਟਰ ਚੌਧਰੀ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।