ਸਮਾਣਾ ਨੇੜੇ ਰੂਹ ਕੰਬਾਊ ਘਟਨਾ: ਡਿਪਰੈਸ਼ਨ ਦੀ ਸ਼ਿਕਾਰ ਮਾਂ ਨੇ 2 ਸਾਲਾ ਮਾਸੂਮ ਧੀ ਦੇ ਢਿੱਡ ’ਚ ਚਾਕੂ ਮਾਰ ਕੇ ਕੀਤਾ ਕਤਲ
ਰਾਮ ਨਗਰ ਪੁਲਿਸ ਚੌਕੀ ਇੰਚਾਰਜ ਤੇ ਮਾਮਲੇ ਦੇ ਜਾਂਚ ਅਧਿਕਾਰੀ ਪਵਿਤਰ ਸਿੰਘ ਨੇ ਦਸਿਆ ਕਿ ਮ੍ਰਿਤਕ ਬੱਚੀ ਪ੍ਰਨੀਤ ਕੌਰ (2) ਦੇ ਪਿਤਾ ਹਰਪ੍ਰੀਤ ਸਿੰਘ ਪੁੱਤਰ ਮਾਨ ਸਿੰਘ ਵਾਸੀ ਪਿੰਡ ਖੇੜਕੀ ਵੱਲੋਂ ਦਰਜ ਕਰਵਾਏ ਬਿਆਨ ਅਨੁਸਾਰ ਉਸ ਦਾ ਵਿਆਹ 2023 ਵਿੱਚ ਲਵਪ੍ਰੀਤ ਕੌਰ ਪੁੱਤਰੀ ਗੁਰਿੰਦਰ ਸਿੰਘ ਵਾਸੀ ਪਿੰਡ ਬਾਰਵਾ ਤਹਿ ਥਨੇਸਰ ਜਿਲ੍ਹਾ ਕੁਰਕਸੇਤਰ (ਹਰਿਆਣਾ) ਨਾਲ ਹੋਇਆ ਸੀ ਤੇ ਉਨ੍ਹਾਂ ਦੀ ਕਰੀਬ ਦੋ ਸਾਲ ਦੀ ਇਕ ਲੜਕੀ ਹੈ।
Publish Date: Thu, 21 May 2026 11:51 AM (IST)
Updated Date: Thu, 21 May 2026 12:02 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ:-ਔਰਤ ਵੱਲੋਂ ਆਪਣੀ 2 ਸਾਲਾ ਲੜਕੀ ਦੇ ਪੇਟ ਵਿੱਚ ਚਾਕੂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ।
ਰਾਮ ਨਗਰ ਪੁਲਿਸ ਚੌਕੀ ਇੰਚਾਰਜ ਤੇ ਮਾਮਲੇ ਦੇ ਜਾਂਚ ਅਧਿਕਾਰੀ ਪਵਿਤਰ ਸਿੰਘ ਨੇ ਦਸਿਆ ਕਿ ਮ੍ਰਿਤਕ ਬੱਚੀ ਪ੍ਰਨੀਤ ਕੌਰ (2) ਦੇ ਪਿਤਾ ਹਰਪ੍ਰੀਤ ਸਿੰਘ ਪੁੱਤਰ ਮਾਨ ਸਿੰਘ ਵਾਸੀ ਪਿੰਡ ਖੇੜਕੀ ਵੱਲੋਂ ਦਰਜ ਕਰਵਾਏ ਬਿਆਨ ਅਨੁਸਾਰ ਉਸ ਦਾ ਵਿਆਹ 2023 ਵਿੱਚ ਲਵਪ੍ਰੀਤ ਕੌਰ ਪੁੱਤਰੀ ਗੁਰਿੰਦਰ ਸਿੰਘ ਵਾਸੀ ਪਿੰਡ ਬਾਰਵਾ ਤਹਿ ਥਨੇਸਰ ਜਿਲ੍ਹਾ ਕੁਰਕਸੇਤਰ (ਹਰਿਆਣਾ) ਨਾਲ ਹੋਇਆ ਸੀ ਤੇ ਉਨ੍ਹਾਂ ਦੀ ਕਰੀਬ ਦੋ ਸਾਲ ਦੀ ਇਕ ਲੜਕੀ ਹੈ। ਇਸਦੀ ਪਤਨੀ ਡਿਪਰੈਸਨ ਵਿੱਚ ਰਹਿਣ ਲੱਗੀ ਜਿਸ ਦੀ ਦਵਾਈ ਪਟਿਆਲਾ ਤੋਂ ਚੱਲ ਰਹੀ ਸੀ ਪਰ ਸੁਹਰਾ ਪਰਿਵਾਰ ਬੀਤੀ ਦਿਨੀ ਉਸ ਦੀ ਦਵਾਈ ਪੀਜੀਆਈ ਚੰਡੀਗੜ੍ਹ ਤੋਂ ਦਵਾਉਣ ਲਈ ਲੈ ਕੇ ਗਿਆ ਸੀ। ਮੇਰਾ ਸਾਲਾ ਖੁਸਪ੍ਰੀਤ ਸਿੰਘ ਪਤਨੀ ਤੇ ਬੇਟੀ ਨੂੰ ਛੱਡਣ ਲਈ ਆਇਆ ਅਤੇ ਰਾਤ ਸਮੇਂ ਮੇਰੇ ਕੋਲ ਹੀ ਰੁਕ ਗਿਆ ਸੀ ਮੰਗਲਵਾਰ ਸਵੇਰੇ ਮੈ ਤੇ ਮੇਰਾ ਸਾਲਾ ਜਦੋਂ ਖੇਤਾ ਵਿੱਚ ਗੇੜਾ ਮਾਰ ਕੇ ਘਰ ਵਾਪਿਸ ਆਏ ਤਾ ਦੇਖਿਆ ਕਿ ਮੇਰੇ ਪਿਤਾ ਮਾਨ ਸਿੰਘ ਵੇਹੜੇ ਵਿੱਚ ਉੱਚੀ ਉੱਚੀ ਰੌਲਾ ਪਾ ਰਹੇ ਸੀ ਕਮਰੇ ਵਿੱਚ ਜਾ ਕੇ ਦੇਖਿਆ ਕਿ ਬੇਟੀ ਦੀਆਂ ਪੇਟ ਦੀਆਂ ਆਂਦਰਾ ਬਾਹਰ ਨਿਕਲੀਆਂ ਹੋਈਆ ਸਨ ਤੇ ਖੂਨ ਨਾਲ ਲੱਥ ਪੱਥ ਜਮੀਨ ਤੇ ਡਿੱਗੀ ਪਈ ਸੀ। ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਦਰਜ ਕਰਵਾਏ ਬਿਆਨਾ ਦੇ ਅਧਾਰ ਤੇ ਲਵਪ੍ਰੀਤ ਕੌਰ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਕਾਬੂ ਕਰ ਲਿਆ ਤੇ ਮਾਣਯੋਗ ਅਦਾਲਤ ਵਿੱਚ ਪੇਸ ਕਰਕੇ ਹੋਰ ਪੁੱਛ ਗਿੱਛ ਲਈ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।