ਸੀਤ ਲਹਿਰ ਤੋਂ ਬਚਾਓ ਬਾਰੇ ਵਿਦਿਆਰਥੀਆਂਣਾ ਨੂੰ ਬੂਟ ਵੰਡੇ
ਸੀਤ ਲਹਿਰ ਤੋਂ ਬਚਾਓ ਬਾਰੇ ਵਿਦਿਆਰਥੀਆਂਣਾ ਨੂੰ ਬੂਟ ਵੰਡੇ
Publish Date: Thu, 22 Jan 2026 04:57 PM (IST)
Updated Date: Thu, 22 Jan 2026 05:00 PM (IST)
ਫੋਟੋ 22ਪੀਟੀਐਲ: 10 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਰਕਾਰੀ ਕਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਿਊ ਪਾਵਰ ਹਾਊਸ ਕਾਲੋਨੀ ਪਟਿਆਲਾ ਵਿਖੇ ਸੀਤ ਲਹਿਰ ਤੋਂ ਬਚਾਓ ਸਬੰਧੀ ਜਾਣਕਾਰੀ ਦਿਤੀ। ਇਸ ਮੌਕੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਦੇ ਪ੍ਰਧਾਨ ਤੇ ਉਘੇ ਸਮਾਜ ਸੇਵੀ ਉਪਕਾਰ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆਂ ਕਿ ਸੀਤ ਲਹਿਰ ਤੋ ਬਚਣ ਲਈ ਗਰਮ ਕੱਪੜੇ ਪਾਉਣੇ ਜ਼ਰੂਰੀ ਹਨ, ਸਿਰ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਪੈਰਾ ਵਿਚ ਜੁਰਾਬਾਂ, ਬੂਟ ਪਾਉਣੇ ਚਾਹੀਦੇ ਹਨ। ਸ੍ਰੀ ਕੇਦਾਰ ਨਾਥ ਜੀ ਨੇ ਆਪਣੇ ਭਰਾ ਦੀ ਯਾਦ ਵਿਚ ਹੁਸ਼ਿਆਰ ਤੇ ਜ਼ਰੂਰਤ ਮੰਦ ਵਿਦਿਆਰਥੀਆ ਨੂੰ ਬੂਟ ਵੰਡੇ ਪ੍ਰਿੰਸੀਪਲ ਸਤੀਸ਼ ਕੁਮਾਰ ਨੇ ਦੱਸਿਆ ਰਾਤ ਨੂੰ ਸੋਣ ਵੇਲੇ ਬੰਦ ਕਮਰੇ ਵਿਚ ਅੰਗੀਠੀ ਤੇ ਹੀਟਰ ਆਦਿ ਲਗਾਤਾਰ ਲਗਾ ਕੇ ਨਹੀਂ ਸੋਣਾ ਚਾਹੀਦਾ, ਜਿਸ ਕਾਰਨ ਕਮਰੇ ਵਿਚ ਆਕਸੀਜਨ ਦੀ ਘਾਟ ਹੋ ਜਾਂਦੀ ਹੈ। ਅਤੇ ਸਾਹ ਘੁਟਣ ਕਾਰਨ ਮੋਤ ਵੀ ਹੋ ਸਕਦੀ ਹੈ। ਪ੍ਰਿੰਸੀਪਲ ਨੇ ਦੱਸਿਆਂ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਹਮੇਸਾ ਸਾਡੇ ਸਕੂਲ ਦੇ ਵਿਦਿਆਰਥੀਆਂ ਲਈ ਕਾਪੀਆਂ, ਬੂਟ, ਮੈਡੀਕਲ ਕੈਂਪ, ਮਾਪੇ ਬੱਚਿਆਂ ਦੀ ਕੌਂਸਲਿੰਗ ਕਰਨੀ ਆਦਿ ਉਪਕਾਰ ਸਿੰਘ ਦੀ ਅਗਵਾਈ ਵਿਚ ਇਸੀ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਿਣ ਜਦੋ ਵੀ ਅਸੀਂ ਇਨ੍ਹਾਂ ਨੂੰ ਬੱਚਿਆਂ ਦੀਆਂ ਜ਼ਰੂਰਤਾਂ ਬਾਰੇ ਦੱਸਦੇ ਹਾਂ ਇਹ ਉਸੀ ਟਾਈਮ ਸਾਡੀ ਮੰਗ ਪੂਰੀ ਕਰਦੇ ਹਨ।