ਜੀਟੀਬੀ ਕਾਲਜ ਦੇ ਵਿਦਿਆਰਥੀਆਂ ਨੇ ਰਘਬੀ ਖੇਡ ’ਚ ਮੱਲਾਂ ਮਾਰੀਆਂ
ਜੀਟੀਬੀ ਕਾਲਜ ਦੇ ਵਿਦਿਆਰਥੀਆਂ ਨੇ ਰਘਵੀ ਖੇਡ 'ਚ ਮੱਲਾਂ ਮਾਰੀਆਂ
Publish Date: Thu, 27 Nov 2025 03:19 PM (IST)
Updated Date: Fri, 28 Nov 2025 03:59 AM (IST)

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖ਼ੇ ਅੰਤਰ ਖੇਤਰੀ ਯੁਵਕ ਤੇ ਲੋਕ ਮੇਲੇ ਅਤੇ ਇੰਟਰ ਕਾਲਜ ਰਘਬੀ ਖੇਡ ਪ੍ਰਤੀਯੋਗਿਤਾ ’ਚ ਮੱਲਾਂ ਮਾਰੀਆਂ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖ਼ੇ ਸੈਸ਼ਨ 2025-26 ਦੇ ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲੇ ਵਿਚ ਗੁਰੂ ਤੇਗ ਬਹਾਦਰ ਕਾਲਜ ਵੱਲੋਂ ਮੁਹਾਵਰੇਦਾਰ ਵਾਰਤਾਲਾਪ ਈਵੈਂਟ ਵਿਚ ਅਮਨਦੀਪ ਕੌਰ, ਸਿਮਰਨਜੀਤ ਅਤੇ ਤਨੀਸ਼ਾ ਰਾਣੀ 3 ਵਿਦਿਆਰਥਣਾਂ ਦੀ ਸ਼ਾਮਲ ਹੋਈ ਟੀਮ ਨੇ ਪੰਜਾਬੀ ਯੂਨੀਵਰਸਿਟੀ ਦੇ ਸਾਰੇ ਜ਼ੋਨਾਂ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ ਤੇ ਨਾਲ ਹੀ ਇੰਟਰ ਕਾਲਜ ਰਘਬੀ ਟੂਰਨਾਮੈਂਟ ਵਿੱਚ ਕਾਲਜ ਵੱਲੋਂ ਸ਼ਾਮਲ ਹੋਈ ਟੀਮ ਨੇ ਤੀਸਰਾ ਸਥਾਨ ਹਾਸਲ ਕਰ ਇਸ ਮਾਣ ਵਿਚ ਹੋਰ ਵਾਧਾ ਕੀਤਾ। ਰਘਬੀ ਦੀ ਇਸ ਟੀਮ ਵਿਚੋਂ ਅਜੇ ਸ਼ਰਮਾ ਅਤੇ ਖੁਸ਼ਪ੍ਰੀਤ ਸਿੰਘ ਦੋਵੇਂ ਵਿਦਿਆਰਥੀ ਆਲ ਇੰਡੀਆ ਰਘਵੀ ਕੈੰਪ ਲਈ ਚੁਣੇ ਗਏ ਹਨ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਪਦਮਪ੍ਰੀਤ ਕੌਰ ਘੁਮਾਣ ਨੇ ਕਾਲਜ ਦੇ ਯੁਵਕ ਸੇਵਾਵਾਂ ਵਿਭਾਗ ਦੇ ਕੋਆਰਡੀਨੇਟਰ ਡਾ. ਗੁਰਮੀਤ ਕੌਰ ਅਤੇ ਰਘਵੀ ਟੀਮ ਦੇ ਇੰਚਾਰਜ ਪ੍ਰੋ. ਜਗਜੀਤ ਸਿੰਘ ਦੇ ਨਾਲ-ਨਾਲ ਸਮੂਹ ਸਟਾਫ ਅਤੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਇਸ ਤਰਾਂ ਦੀਆਂ ਹੋਰ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲੈ ਕੇ ਜਿੱਤ ਪ੍ਰਾਪਤ ਕਰ ਆਪਣੇ ਕਾਲਜ ਅਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਾਲਜ ਮੈਨੇਜਮੈਂਟ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ ਅਤੇ ਸਕੱਤਰ ਜਸਵੰਤ ਸਿੰਘ ਖਹਿਰਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਜਿਨ੍ਹਾਂ ਦੇ ਸਹਿਯੋਗ ਸਦਕਾ ਕਾਲਜ ਇਸ ਮਾਣ ਮੱਤੀ ਪ੍ਰਾਪਤੀ ਦਾ ਹੱਕਦਾਰ ਬਣਿਆ।