- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਫ਼ਤਰ ਡਿਪਟੀ ਕਮਿਸ਼ਨਰ ਵੱਲੋਂ ਸ੍ਰੀ ਵਿਸ਼ਾਲ ਸ਼ਰਮਾਂ ਨੂੰ ਮਿਤੀ 08 ਮਈ 2026 ਰਾਹੀਂ ਲਾਇਸੰਸੀ ਨੂੰ ਇੱਕ ਹਫਤੇ ਦੇ ਅੰਦਰ-ਅੰਦਰ ਲਾਇਸੰਸ ਰੀਨੀਊ ਕਰਨ ਲਈ ਅਪਲਾਈ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਸੀ।

ਫਤਹਿਗੜ੍ਹ ਸਾਹਿਬ : ਡਿਪਟੀ ਕਮਿਸ਼ਨਰ-ਕਮ-ਲਾਇਸੰਸਿੰਗ ਅਥਾਰਟੀ, ਫ਼ਤਹਿਗੜ੍ਹ ਸਾਹਿਬ ਡਾ: ਸੋਨਾ ਥਿੰਦ ਨੇ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ 2012 (ਪੰਜਾਬ ਐਕਟ 2 ਆਫ 2013) ਦੇ ਸੈਕਸ਼ਨ 6 (1)(ਜੀ) ਤਹਿਤ ਸ੍ਰੀ ਵਿਸ਼ਾਲ ਸ਼ਰਮਾਂ ਪੁੱਤਰ ਸ੍ਰੀ ਚੰਦਰ ਸ਼ੇਖਰ ਵਾਲੀ ਮਕਾਨ ਨੰ. 3421, ਵਾਰਡ ਨੰ.8, ਨੇੜੇ ਮੁਨੀਮੀ ਸਕੂਲ ਸਰਹਿੰਦ ਮੰਡੀ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਨਾਮ ‘ਤੇ ਚੱਲ ਰਹੇ ਜੀ.ਐਸ.ਗਰੁੱਪ ਨੈਣਾ ਕੰਪਲੈਕਸ ਅੱਤੇਵਾਲੀ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਵੀਜਾ ਕੰਸਲਟੈਂਸੀ ਦਾ ਲਾਇਸੰਸ ਨੰ:58 1/MC-1, ਮਿਤੀ 14.01.2021 ਜੋ ਮਿਤੀ 13.01.2026 ਤੱਕ ਵੈਲਿਡ ਸੀ, ਰੱਦ ਕਰ ਦਿੱਤਾ ਹੈ।
ਡਿਪਟੀ ਕਮਿਸ਼ਨਰ-ਕਮ-ਲਾਇਸੈਂਸਿੰਗ ਅਥਾਰਟੀ ਵੱਲੋਂ ਜਾਰੀ ਦਫਤਰੀ ਹੁਕਮ ਵਿੱਚ ਦਰਜ ਹੈ ਕਿ ਲਾਇਸੰਸ ਦੀ ਮਿਆਦ ਖਤਮ ਹੋਣ ਤੋ ਦੋ ਮਹੀਨੇ ਪਹਿਲਾਂ ਲਾਇਸੰਸ ਰੀਨਿਊ ਕਰਵਾਉਣ ਲਈ ਅਪਲਾਈ ਕਰਨਾ ਹੁੰਦਾ ਹੈ, ਪਰ ਲਾਇਸੰਸੀ ਵੱਲੋਂ ਲਾਇਸੰਸ ਰੀਨਿਊ ਕਰਵਾਉਣ ਲਈ ਅਪਲਾਈ ਨਹੀ ਕੀਤਾ ਗਿਆ। ਦਫ਼ਤਰ ਡਿਪਟੀ ਕਮਿਸ਼ਨਰ ਵੱਲੋਂ ਸ੍ਰੀ ਵਿਸ਼ਾਲ ਸ਼ਰਮਾਂ ਨੂੰ ਮਿਤੀ 08 ਮਈ 2026 ਰਾਹੀਂ ਲਾਇਸੰਸੀ ਨੂੰ ਇੱਕ ਹਫਤੇ ਦੇ ਅੰਦਰ-ਅੰਦਰ ਲਾਇਸੰਸ ਰੀਨੀਊ ਕਰਨ ਲਈ ਅਪਲਾਈ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਉਪਰੰਤ ਸ੍ਰੀ ਵਿਸ਼ਾਲ ਸ਼ਰਮਾਂ ਵਲੋਂ ਮਿਤੀ 22 ਮਈ 2026 ਨੂੰ ਦਰਖਾਸਤ ਰਾਹੀਂ ਬੇਨਤੀ ਕੀਤੀ ਗਈ ਕਿ ਉਹ ਆਪਣਾ ਲਾਇਸੰਸ ਰੀਨਿਊ ਨਹੀਂ ਕਰਵਾਉਣਾ ਚਾਹੁੰਦੇ, ਤੇ ਉਨ੍ਹਾਂ ਦਾ ਲਾਇਸੰਸ ਕੈਂਸਲ ਕੀਤਾ ਜਾਵੇ। ਇਸ ਲਈ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਇਹ ਲਾਇਸੰਸ ਰੱਦ ਕੀਤਾ ਗਿਆ ਹੈ।