ਜਨਮ ਦਿਵਸ ਨੂੰ ਸਮਰਪਿਤ ਦਵਾਈਆਂ ਦਾ ਮੁਫ਼ਤ ਕੈਂਪ ਲਾਇਆ
ਜਨਮ ਦਿਵਸ ਨੂੰ ਸਮਰਪਿਤ ਦਵਾਈਆਂ ਦਾ ਮੁਫ਼ਤ ਕੈਂਪ ਲਾਇਆ
Publish Date: Mon, 09 Feb 2026 06:00 PM (IST)
Updated Date: Mon, 09 Feb 2026 06:02 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫਰੰਟ ਰਜਿ. ਪੰਜਾਬ ਦੀ ਮੈਡੀਕਲ ਵਿੰਗ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਮੁਫ਼ਤ ਦਵਾਈਆਂ ਦਾ ਕੈਂਪ ਸੰਤ ਨਾਮਦੇਵ ਮੰਦਿਰ ਬੱਸੀ ਪਠਾਣਾਂ ਵਿਖੇ ਲਗਾਇਆ। ਕੈਂਪ ਦਾ ਪ੍ਰਬੰਧ ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਦੇ ਸੂਬਾ ਜਨਰਲ ਸਕੱਤਰ ਵਿੱਕੀ ਰਾਏ ਨੇ ਕੀਤਾ। ਮੁੱਖ ਮਹਿਮਾਨ ਫਿਲਮ ਕਲਾਕਾਰ ਹੌਬੀ ਧਾਲੀਵਾਲ ਨੇ ਕਿਹਾ ਕਿ ਅਜਿਹੇ ਕੈਂਪ ਮੈਡੀਕਲ ਸਹੂਲਤਾਂ ਵਿਚ ਰਾਹਤ ਦਿੰਦੇ ਹਨ ਅਤੇ ਇਨ੍ਹਾਂ ਨੂੰ ਜਾਰੀ ਰੱਖਣਾ ਚਾਹੀਦਾ ਹੈ। ਉਨ੍ਹਾਂ ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਤੇ ਫਰੰਟ ਨੂੰ ਵਧਾਈ ਦਿੱਤੀ। ਕੈਂਪ ਦੀ ਨਿਗਰਾਨੀ ਮੈਡੀਕਲ ਵਿੰਗ ਦੇ ਸੂਬਾ ਚੇਅਰਮੈਨ ਡਾ. ਜੇ ਐੱਸ ਬਾਜਵਾ ਤੇ ਚੇਅਰਮੈਨ ਵੈਦ ਧਰਮ ਸਿੰਘ ਸੈਣੀ ਨੇ ਕੀਤੀ। ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਚਾਦਾ ਚੈੱਕ ਕਰ ਕੇ ਮੁਫ਼ਤ ਦਵਾਈਆਂ ਵੰਡੀਆਂ, ਜਦਕਿ ਫੀਜ਼ੀਓਥੈਰੇਪੀ ਤੇ ਐਕੂਪ੍ਰੈਸ਼ਰ ਟੀਮ ਨੇ ਸ਼ਾਮ 5 ਵਜੇ ਤੱਕ ਇਲਾਜ ਕੀਤਾ। ਕੈਂਪ ਵਿਚ ਲਗਪਗ 147 ਮਰੀਜ਼ਾਂ ਨੇ ਭਾਗ ਲਿਆ। ਇਸ ਮੌਕੇ ਡਾ. ਸ਼ਿਵ ਕੁਮਾਰ ਸ਼ਰਮਾ ਖੰਨਾ, ਡਾ. ਧਰਮਿੰਦਰ ਕੁਮਾਰ ਚੰਡੀਗੜ੍ਹ, ਡਾ. ਹਜ਼ਾਰਾ ਸਿੰਘ ਆਦਿ ਮੌਜੂਦ ਸਨ।