ਅੱਖਾਂ, ਬਵਾਸੀਰ ਤੇ ਬਣਾਉਟੀ ਅੰਗਾਂ ਦਾ ਮੁਫ਼ਤ ਕੈਂਪ ਲਾਇਆ
ਅੱਖਾਂ, ਬਵਾਸੀਰ ਤੇ ਬਣਾਉਟੀ ਅੰਗਾਂ ਦਾ ਮੁਫ਼ਤ ਕੈਂਪ ਲਾਇਆ
Publish Date: Sun, 08 Feb 2026 06:11 PM (IST)
Updated Date: Sun, 08 Feb 2026 06:14 PM (IST)

ਫ਼ੋਟੋ ਫ਼ਾਈਲ : 17 ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਡਾਕਟਰ ਤੇ ਹੋਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਗੁਰੂ ਕ੍ਰਿਪਾ ਸੇਵਾ ਸੰਸਥਾਨ, ਸਰਹਿੰਦ ਨੇ ਵਿਸ਼ਵ ਜਾਗ੍ਰਿਤੀ ਮਿਸ਼ਨ ਦੇ ਸਹਿਯੋਗ ਨਾਲ ਸਿਨੇਮਾ ਰੋਡ, ਸਰਹਿੰਦ ਵਿਖੇ 28ਵਾਂ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ, ਬਵਾਸੀਰ ਜਾਂਚ ਤੇ ਆਪਰੇਸ਼ਨ ਅਤੇ ਬਣਾਉਟੀ ਅੰਗਾਂ ਦਾ ਕੈਂਪ ਲਗਾਇਆ। ਮੁੱਖ ਮਹਿਮਾਨ ਵਜੋਂ ਸ਼ੁਭਮ ਅਗਰਵਾਲ ਐੱਸਐੱਸਪੀ ਫਤਿਹਗੜ੍ਹ ਸਾਹਿਬ ਦੀ ਥਾਂ ਰਾਜ ਕੁਮਾਰ ਸ਼ਰਮਾ ਡੀਐੱਸਪੀ ਬਸੀ ਪਠਾਣਾਂ ਨੇ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਪੰਕਜ ਖੇਤਾਨ (ਚੇਅਰਮੈਨ, ਮੀਨਾਕਸ਼ੀ ਗਰੁੱਪ) ਅਤੇ ਡਾ. ਅਜੈ ਕਾਂਸਲ (ਪ੍ਰਧਾਨ, ਅਗਰਵਾਲ ਸਮਾਜ ਸਭਾ, ਪੰਜਾਬ) ਮੌਜੂਦ ਰਹੇ। ਕੈਂਪ ਵਿਚ ਕੁੱਲ 366 ਮਰੀਜ਼ਾਂ ਦੀ ਮੁਫ਼ਤ ਜਾਂਚ ਹੋਈ, ਜਿਨ੍ਹਾਂ ਵਿੱਚ 127 ਪਾਈਲਜ਼, 230 ਅੱਖਾਂ ਅਤੇ 9 ਬਣਾਉਟੀ ਅੰਗਾਂ ਵਾਲੇ ਮਰੀਜ਼ ਸ਼ਾਮਲ ਸਨ। ਜਾਂਚ ਰਾਣਾ ਹਸਪਤਾਲ ਸਰਹਿੰਦ, ਸ਼ੰਕਰਾ ਆਈ ਹਸਪਤਾਲ ਲੁਧਿਆਣਾ ਅਤੇ ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਟਰੱਸਟ ਲੁਧਿਆਣਾ ਦੇ ਮਾਹਿਰ ਡਾਕਟਰਾਂ ਨੇ ਕੀਤੀ। 202 ਮਰੀਜ਼ਾਂ ਨੂੰ ਮੁਫ਼ਤ ਸਰਜਰੀ ਲਈ ਚੁਣਿਆ ਗਿਆ, ਜਿਸ ਵਿੱਚ 115 ਬਵਾਸੀਰ ਦੇ ਆਪਰੇਸ਼ਨ, 78 ਅੱਖਾਂ ਦੇ ਆਪਰੇਸ਼ਨ ਅਤੇ 9 ਬਣਾਉਟੀ ਅੰਗਾਂ ਵਾਲੇ ਸ਼ਾਮਲ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਸਾਰੇ ਅਪ੍ਰ੍ਰੇਸ਼ਨ ਪੂਰੀ ਤਰ੍ਹਾਂ ਮੁਫ਼ਤ ਹੋਣਗੇ। ਮੁੱਖ ਮਹਿਮਾਨ ਰਾਜ ਕੁਮਾਰ ਸ਼ਰਮਾ ਨੇ ਸੰਸਥਾਨ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋੜਵੰਦਾਂ ਲਈ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਸੱਚੀ ਮਨੁੱਖਤਾ ਦੀ ਮਿਸਾਲ ਹੈ। ਅਮਰਨਾਥ ਬਰਫਾਨੀ ਸੇਵਾ ਦਲ ਨੇ ਮੁਫ਼ਤ ਲੰਗਰ ਵੀ ਸੇਵਾ ਕੀਤੀ। ਪ੍ਰਬੰਧਕਾਂ ਅਨੁਸਾਰ ਸੰਸਥਾਨ 2011 ਤੋਂ ਲਗਾਤਾਰ ਇਹ ਕੈਂਪ ਆਯੋਜਿਤ ਕਰ ਰਿਹਾ ਹੈ, ਜਿਸ ਨਾਲ ਹਜ਼ਾਰਾਂ ਲੋੜਵੰਦ ਲਾਭਾਨਵਿਤ ਹੋ ਚੁੱਕੇ ਹਨ ਅਤੇ ਹੁਣ ਦੇਸ਼ ਦੇ ਕਈ ਰਾਜਾਂ ਤੋਂ ਮਰੀਜ਼ ਆਉਂਦੇ ਹਨ। ਇਸ ਮੌਕੇ ਅਸ਼ਵਨੀ ਗਰਗ, ਡਾ. ਹਿਤੇਂਦਰ ਸੂਰੀ, ਜਗਦੀਸ਼ ਵਰਮਾ, ਅਸ਼ੋਕ ਬੰਸਲ, ਪ੍ਰਵੀਣ ਗਰਗ, ਅਰੁਣ ਸੂਰੀ, ਅਸ਼ਵਿਨੀ ਸਿੰਘੀ, ਕਪਿਲ ਕਾਂਸਲ, ਰਾਕੇਸ਼ ਗੁਪਤਾ, ਸੁਨੀਲ ਵਰਮਾ, ਵਿਨੈ ਗੁਪਤਾ, ਮੋਤੀਲਾਲ ਕਪਿਲਸ਼, ਕਰਨ ਗੁਪਤਾ, ਰਾਕੇਸ਼ ਮਿੱਤਲ, ਮੋਹਨ ਲਾਲ (ਐਮਸੀ), ਐਮਸੀ ਪਵਨ ਕਾਲਰਾ, ਐਮਸੀ ਪ੍ਰਿੰਸ, ਨਿਮਿਤ ਗਰਗ, ਦ੍ਰਿਸ਼ਟੀ ਗਰਗ, ਰੂਪੇਸ਼ ਗਰਗ, ਰਾਜੀਵ ਅਗਰਵਾਲ, ਅਮਰੇਸ਼ ਜਿੰਦਲ, ਗੁਲਸ਼ਨ ਰਾਏ ਬੋਬੀ, ਆਸ਼ੂ ਬਾਤਿਸ਼, ਸ਼ਸ਼ੀ ਉੱਪਲ, ਸੰਜੀਵ ਗੋਇਲ, ਬਲਜਿੰਦਰ ਸ਼ਰਮਾ, ਅਸ਼ੋਕ ਕੁਮਾਰ, ਜਗਜੀਤ, ਗੁਰਪ੍ਰੀਤ, ਅਮਨ, ਗੁਰਜੀਤ, ਨਮਿਤਾ, ਸੰਜੀਵ ਕੁਮਾਰ, ਸਨੀ, ਵਿਸ਼ਾਲ, ਐਸਪੀ ਸ਼ੁਕਲਾ ਆਦਿ ਮੌਜੂਦ ਸਨ।