ਚਾਰ ਨਸ਼ੇ ਦੇ ਆਦੀ ਕਾਬੂ
ਚਾਰ ਨਸ਼ੇ ਦੇ ਆਦੀ ਕਾਬੂ
Publish Date: Sun, 08 Feb 2026 04:13 PM (IST)
Updated Date: Sun, 08 Feb 2026 04:14 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਇਲਾਕਿਆਂ ਵਿਚ ਕਾਰਵਾਈ ਕਰਕੇ ਚਾਰ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਕਾਬੂ ਕੀਤੇ ਜਾਣ ਦੀ ਸੂਚਨਾ ਹੈ। ਜਾਣਕਾਰੀ ਮੁਤਾਬਕ ਅਮਲੋਹ ਪੁਲਿਸ ਨੇ ਗੁਰਮੁਖ ਸਿੰਘ, ਬਡਾਲੀ ਆਲਾ ਸਿੰਘ ਪੁਲਿਸ ਨੇ ਗੁਰਵਿੰਦਰ ਸਿੰਘ, ਖਮਾਣੋਂ ਪੁਲਿਸ ਨੇ ਰਣਜੀਤ ਸਿੰਘ ਅਤੇ ਫਤਹਿਗੜ੍ਹ ਸਾਹਿਬ ਪੁਲਿਸ ਨੇ ਜਸਪ੍ਰੀਤ ਸਿੰਘ ਦਾ ਡੋਪ ਟੈਸਟ ਕਰਾਇਆ ਤਾਂ ਉਹ ਪਾਜ਼ੇਟਿਵ ਆਇਆ। ਪੁਲਿਸ ਵੱਲੋਂ ਵੱਖ-ਵੱਖ ਥਾਣਿਆਂ ’ਚ ਮੁਕੱਦਮੇ ਦਰਜ ਕਰਕੇ ਉਪਰੋਕਤ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।