ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਹੋਏ 'ਆਪ' ਦੇ, CM Bhagwant Mann ਨੇ ਘਰ ਪਹੁੰਚ ਕੇ ਕੀਤਾ ਸਵਾਗਤ
CM Punjab ਭਗਵੰਤ ਸਿੰਘ ਮਾਨ ਨੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਸਿਰੋਪਾਓ ਪਾ ਕੇ AAP 'ਚ ਸ਼ਾਮਿਲ ਕੀਤਾ। ਮੁੱਖ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਗ੍ਰਹਿ ਅਸਥਾਨ ਕਰਤਾਰ ਵਿਲਾ 'ਚ ਰੱਖੇ ਸਮਾਗਮ 'ਚ ਸ਼ਾਮਲ ਹੋਣ ਪੁੱਜੇ ਹਨ।
Publish Date: Sat, 16 May 2026 04:43 PM (IST)
Updated Date: Sat, 16 May 2026 04:57 PM (IST)
ਨਵਦੀਪ ਢੀਂਗਰਾ, ਪਟਿਆਲਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਸਿਰੋਪਾਓ ਪਾ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਕੀਤਾ। ਮੁੱਖ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਗ੍ਰਹਿ ਅਸਥਾਨ ਕਰਤਾਰ ਵਿਲਾ 'ਚ ਰੱਖੇ ਸਮਾਗਮ 'ਚ ਸ਼ਾਮਲ ਹੋਣ ਪੁੱਜੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਭੁੱਲਿਆ ਸ਼ਾਮ ਨੂੰ ਮੁੜ ਆਵੇ ਤਾਂ ਭੁੱਲਿਆ ਨਹੀ ਕਹਿੰਦੇ ਪਰ ਚੰਗੀ ਗੱਲ ਹੈ ਕਿ ਸੁਰਜੀਤ ਰੱਖੜਾ ਤਾਂ ਸ਼ਾਮ ਤੋ ਪਹਿਲਾਂ ਹੀ ਆ ਗਏ ਹਨ। ਇਸ ਲਈ ਉਨ੍ਹਾਂ ਦਾ ਆਮ ਆਦਮੀ ਪਾਰਟੀ 'ਚ ਸਵਾਗਤ ਹੈ।
ਕਿਉਂ ਛੱਡਿਆ ਅਕਾਲੀ ਦਲ?
'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਸੁਰਜੀਤ ਸਿੰਘ ਰੱਖੜਾ ਨੇ ਬੀਤੇ ਕੱਲ੍ਹ ਦੱਸਿਆ ਸੀ ਕਿ ਉਨ੍ਹਾਂ ਇਹ ਫ਼ੈਸਲਾ ਸੂਬੇ ਦੇ ਹਿੱਤਾਂ ਨੂੰ ਦੇਖਦਿਆਂ ਲਿਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੇਅਦਬੀਆਂ ਦੇ ਮਾਮਲੇ ’ਚ ਸਖ਼ਤ ਕਾਨੂੰਨ ਬਣਾਉਣਾ ਤੇ ਪੰਜਾਬ ਦੇ ਪਾਣੀਆਂ ਨੂੰ ਬਚਾਅ ਕੇ ਹਰ ਖੇਤ ਤੱਕ ਪਹੁੰਚਾਉਣ ਦਾ ਕੰਮ ਸ਼ਲਾਘਾਯੋਗ ਹੈ। ਰੱਖੜਾ ਨੇ ਕਿਹਾ, 'ਮੈਂ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹਾਂ ਤੇ ਇਸੇ ਲਈ ਆਪਣੇ ਸਾਥੀਆਂ ਸਮੇਤ ਆਪ ’ਚ ਸ਼ਾਮਲ ਹੋਣ ਜਾ ਰਿਹਾ ਹਾਂ।’ ਬੀਤੇ ਕੱਲ੍ਹ ਸਮਾਣਾ ਨਗਰ ਕੌਂਸਲ ਦੀਆਂ ਮੌਜੂਦਾ ਚੋਣਾਂ ’ਚ ਰੱਖੜਾ ਧੜੇ ਦੇ 17 ਉਮੀਦਵਾਰਾਂ ਨੇ ਆਪ ਦੀ ਟਿਕਟ 'ਤੇ ਨਾਮਜ਼ਦਗੀਆਂ ਭਰ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਨ੍ਹਾਂ ’ਚ ਸਮਾਣਾ ਦੇ ਦੋ ਵਾਰ ਕੌਂਸਲ ਪ੍ਰਧਾਨ ਰਹਿ ਚੁੱਕੇ ਕਪੂਰ ਚੰਦ ਬਾਂਸਲ ਸਮੇਤ ਕਈ ਸਾਬਕਾ ਅਕਾਲੀ ਕੌਂਸਲਰ ਸ਼ਾਮਲ ਸਨ। ਚਰਚਾ ਹੈ ਕਿ ਨਾਭਾ ਹਲਕੇ ਤੋਂ ਵੀ ਕਈ ਵੱਡੇ ਚਿਹਰੇ ਛੇਤੀ ਰੱਖੜਾ ਦੇ ਪਿੱਛੇ-ਪਿੱਛੇ ਆਪ ਦਾ ਝਾੜੂ ਫੜ ਸਕਦੇ ਹਨ।