Video: ਅੰਮ੍ਰਿਤਸਰ ਤੋਂ ਸਹਰਸਾ ਜਾ ਰਹੀ ਗਰੀਬ ਰੱਥ ਟ੍ਰੇਨ ਨੂੰ ਲੱਗੀ ਅੱਗ, ਤਿੰਨ ਕੋਚ ਆਏ ਲਪੇਟ 'ਚ; ਇਕ ਮਹਿਲਾ ਝੁਲਸੀ
ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੁਚਨਾ ਨਹੀਂ ਹੈ। ਹਾਲਾਂਕਿ, ਇਕ ਮਹਿਲਾ ਨੂੰ ਸਮਾਨ ਉਤਾਰਦੇ ਸਮੇਂ ਹਲਕੀਆਂ ਸੱਟਾ ਲੱਗੀਆਂ ਤੇ ਝੁਲਸਣ ਮਗਰੋਂ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਕਾਰਨ ਬਿਜਲੀ ਦੀ ਤਾਰਾਂ ਵਿੱਚ ਸ਼ਾਰਟ ਸਰਕਿਟ ਮੰਨਿਆ ਜਾ ਰਿਹਾ ਹੈ, ਕਿਉਂਕਿ ਪ੍ਰਭਾਵਿਤ ਡੱਬੇ ਬਿਜਲੀ ਪੈਨਲ ਵਾਲੇ ਡੱਬੇ ਦੇ ਨਾਲ ਲੱਗੇ ਹੋਏ ਸਨ।
Publish Date: Sat, 18 Oct 2025 08:27 AM (IST)
Updated Date: Sat, 18 Oct 2025 08:51 AM (IST)
ਪਰਮਿੰਦਰ ਥਿੰਦ/ ਗੁਰਪ੍ਰੀਤ ਮਹਿਕ, ਫਿਰੋਜ਼ਪੁਰ/ ਫਤਿਹਗੜ੍ਹ ਸਾਹਿਬ: ਅੱਜ ਸਵੇਰੇ ਅੰਮ੍ਰਿਤਸਰ-ਸਹਰਸਾ ਗਰੀਬ ਰਥ (12204, ਬਿਹਾਰ ਜਾਣ ਵਾਲੀ ਟ੍ਰੇਨ) ਦੇ 2-3 ਏ.ਸੀ. ਡੱਬਿਆਂ ਵਿੱਚ ਬ੍ਰਾਹਮਣਮਾਜਰਾ ਨਜ਼ਦੀਕ ਸਰਹਿੰਦ ਰੇਲਵੇ ਸਟੇਸ਼ਨ ਦੇ ਕੋਲ ਅੱਗ ਲੱਗ ਗਈ। ਨੇੜਲੇ ਮਿਉਂਸਪਲ ਕਾਰਪੋਰੇਸ਼ਨ ਦਫ਼ਤਰ ਤੋਂ ਅੱਗ ਬੁਝਾਊ ਦਸਤੇ ਮੌਕੇ ‘ਤੇ ਪਹੁੰਚੇ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕਾਰਵਾਈ ਕਰ ਰਹੇ ਹਨ। ਏ.ਸੀ. ਡੱਬਾ (G19, 223125/C) ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਜਦਕਿ ਹੋਰ 2 ਡੱਬਿਆਂ ਨੂੰ ਹਲਕਾ ਨੁਕਸਾਨ ਪਹੁੰਚਿਆ ਹੈ। ਪ੍ਰਭਾਵਿਤ ਡੱਬਿਆਂ ਨੂੰ ਟ੍ਰੇਨ ਤੋਂ ਅਲੱਗ ਕਰ ਦਿੱਤਾ ਗਿਆ ਹੈ।
ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੁਚਨਾ ਨਹੀਂ ਹੈ। ਹਾਲਾਂਕਿ, ਇਕ ਮਹਿਲਾ ਨੂੰ ਸਮਾਨ ਉਤਾਰਦੇ ਸਮੇਂ ਹਲਕੀਆਂ ਸੱਟਾ ਲੱਗੀਆਂ ਤੇ ਝੁਲਸਣ ਮਗਰੋਂ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਕਾਰਨ ਬਿਜਲੀ ਦੀ ਤਾਰਾਂ ਵਿੱਚ ਸ਼ਾਰਟ ਸਰਕਿਟ ਮੰਨਿਆ ਜਾ ਰਿਹਾ ਹੈ, ਕਿਉਂਕਿ ਪ੍ਰਭਾਵਿਤ ਡੱਬੇ ਬਿਜਲੀ ਪੈਨਲ ਵਾਲੇ ਡੱਬੇ ਦੇ ਨਾਲ ਲੱਗੇ ਹੋਏ ਸਨ।
ਗਰੀਬ ਰੱਥ ਵਿੱਚ ਅੱਗ ਲੱਗਣ ਕਾਰਨ, ਲੁਧਿਆਣਾ ਅਤੇ ਅੰਬਾਲਾ ਵਿਚਕਾਰ ਰੇਲ ਆਵਾਜਾਈ ਸਾਢੇ ਚਾਰ ਘੰਟਿਆਂ ਲਈ ਠੱਪ ਰਹੀ। ਵੰਦੇ ਭਾਰਤ ਐਕਸਪ੍ਰੈਸ ਅਤੇ ਸ਼ਤਾਬਦੀ ਐਕਸਪ੍ਰੈਸ ਵਰਗੀਆਂ ਮਹੱਤਵਪੂਰਨ ਰੇਲਗੱਡੀਆਂ ਵੀ ਠੱਪ ਰਹੀਆਂ। ਨੁਕਸਾਨੇ ਗਏ ਕੋਚਾਂ ਨੂੰ ਸਵੇਰੇ 11:45 ਵਜੇ ਘਟਨਾ ਸਥਾਨ ਤੋਂ ਹਟਾ ਦਿੱਤਾ ਗਿਆ, ਜਿਸ ਨਾਲ ਲਾਈਨ ਸਾਫ਼ ਹੋ ਗਈ। ਇਸ ਤੋਂ ਬਾਅਦ, ਸ਼ਤਾਬਦੀ ਐਕਸਪ੍ਰੈਸ ਦੁਪਹਿਰ 12:02 ਵਜੇ ਦਿੱਲੀ ਲਈ ਰਵਾਨਾ ਹੋਈ। ਅੰਬਾਲਾ ਤੋਂ ਲੁਧਿਆਣਾ ਲਈ ਆਵਾਜਾਈ ਸਵੇਰੇ 11 ਵਜੇ ਮੁੜ ਸ਼ੁਰੂ ਹੋਈ।