Fatehgarh Sahib News : ਥਾਰ ਗੱਡੀ ਥੱਲੇ ਆਉਣ ਕਾਰਨ ਨੌਜਵਾਨ ਦੀ ਮੌਤ, ਚਾਲਕ ਮੌਕੇ ਤੋਂ ਫ਼ਰਾਰ
ਪਿੰਡ ਅੰਨੀਆਂ ਦੇ ਇੱਕ ਨੌਜਵਾਨ ਦੀ ਥਾਰ ਗੱਡੀ ਥੱਲੇ ਆਉਣ ਨਾਲ ਮੌਤ ਹੋ ਗਈ। ਥਾਰ ਚਾਲਕ ਮੌਕੇ ਤੇ ਫ਼ਰਾਰ ਹੋ ਗਿਆ। ਥਾਰ ਚਾਲਕ ਪਿੰਡ ਭੋਲੀਆ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।
Publish Date: Sun, 04 Jan 2026 08:02 PM (IST)
Updated Date: Sun, 04 Jan 2026 08:04 PM (IST)
ਗਰਗ,ਪੰਜਾਬੀ ਜਾਗਰਣ, ਅਮਲੋਹ : ਪਿੰਡ ਅੰਨੀਆਂ ਦੇ ਇੱਕ ਨੌਜਵਾਨ ਦੀ ਥਾਰ ਗੱਡੀ ਥੱਲੇ ਆਉਣ ਨਾਲ ਮੌਤ ਹੋ ਗਈ।
ਥਾਰ ਚਾਲਕ ਮੌਕੇ ਤੇ ਫ਼ਰਾਰ ਹੋ ਗਿਆ। ਥਾਰ ਚਾਲਕ ਪਿੰਡ ਭੋਲੀਆ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਅੰਨੀਆ ਦਾ ਗੁਰਪ੍ਰੀਤ ਸਿੰਘ ਉਮਰ 26 ਸਾਲ ਗੁਰਦੁਆਰਾ ਨਜਦੀਕ ਸੜਕ ਕਿਨਾਰੇ ਬੈਠਾ ਸੀ। ਥਾਰ ਉਸਦੇ ਉੱਪਰ ਤੋਂ ਗੁਜਰ ਜਾਣ ਤੋਂ ਬਾਅਦ ਉਸ ਦੀ ਮੌਕੇ ਤੇ ਮੌਤ ਹੋ ਗਈ। ਥਾਰ ਚਾਲਕ ਮੌਕੇ ਤੇ ਫਰਾਰ ਹੋ ਗਿਆ। ਪੁਲਿਸ ਨੂੰ ਲਿਖਾਈ ਸ਼ਿਕਾਇਤ ਵਿੱਚ ਪਰਿਵਾਰ ਮੈਂਬਰਾਂ ਨੇ ਦੋਸ਼ ਲਗਾਇਆ ਕਿ ਗੁਰਪ੍ਰੀਤ ਜਮੀਨ ਤੋਂ ਕੁਝ ਚੁੱਕਣ ਲੱਗਿਆ ਸੀ ਕਿ ਉਹ ਜਮੀਨ ਤੇ ਗਿਰ ਗਿਆ ਥਾਰ ਉਸਦੇ ਉੱਪਰੋਂ ਲੰਘ ਗਈ।
ਪਿੰਡ ਵਾਸੀਆਂ ਵੱਲੋਂ ਥਾਣਾ ਅਮਲੋਹ ਆ ਕੇ ਥਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਪੁਲਿਸ ਨੇ ਥਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਦੋਂ ਕਿ ਥਾਰ ਚਾਲਕ ਫਰਾਰ ਹੈ।