Fatehgarh Sahib News : ਹਰਿਆਣਾ ਪੁਲਿਸ ਦੇ ਮੁਲਾਜ਼ਮ ਵੱਲੋਂ ਨਿਹੰਗ ਸਿੰਘਾਂ ’ਤੇ ਹਮਲੇ ਦੇ ਦੋਸ਼
ਥੇ ਹਰਿਆਣਾ ਪੁਲਿਸ ਵਿੱਚ ਐਸਪੀਓ ਵਜੋਂ ਤਾਇਨਾਤ ਮੋਹਨ ਲਾਲ ਨਾਂ ਦੇ ਜਵਾਨ ਨੇ ਕੁੱਝ ਨਿਹੰਗ ਸਿੰਘਾਂ ਉੱਤੇ ਉਸਦੀ ਕਾਰ ’ਤੇ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਉਸ ਨੇ ਦੱਸਿਆ ਕਿ ਉਹ ਆਪਣੇ ਲੜਕੇ ਅਤੇ ਭਰਾ ਨਾਲ ਇੱਥੋਂ ਲੰਘ ਰਿਹਾ ਸੀ ਕਿ ਇੱਕ ਨਿਹੰਗ ਸਿੰਘ ਸਾਈਡ ’ਤੇ ਡਿੱਗ ਗਿਆ ਜਿਸ ਪਿੱਛੋਂ ਉਸ ਦੇ ਸਾਥੀ ਨਿਹੰਗਾਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਅਤੇ ਗੁੱਝੀਆਂ ਸੱਟਾਂ ਮਾਰੀਆਂ।
Publish Date: Mon, 15 Dec 2025 07:04 PM (IST)
Updated Date: Mon, 15 Dec 2025 07:06 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ: ਇੱਥੇ ਹਰਿਆਣਾ ਪੁਲਿਸ ਵਿੱਚ ਐਸਪੀਓ ਵਜੋਂ ਤਾਇਨਾਤ ਮੋਹਨ ਲਾਲ ਨਾਂ ਦੇ ਜਵਾਨ ਨੇ ਕੁੱਝ ਨਿਹੰਗ ਸਿੰਘਾਂ ਉੱਤੇ ਉਸਦੀ ਕਾਰ ’ਤੇ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਉਸ ਨੇ ਦੱਸਿਆ ਕਿ ਉਹ ਆਪਣੇ ਲੜਕੇ ਅਤੇ ਭਰਾ ਨਾਲ ਇੱਥੋਂ ਲੰਘ ਰਿਹਾ ਸੀ ਕਿ ਇੱਕ ਨਿਹੰਗ ਸਿੰਘ ਸਾਈਡ ’ਤੇ ਡਿੱਗ ਗਿਆ ਜਿਸ ਪਿੱਛੋਂ ਉਸ ਦੇ ਸਾਥੀ ਨਿਹੰਗਾਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਅਤੇ ਗੁੱਝੀਆਂ ਸੱਟਾਂ ਮਾਰੀਆਂ।
ਉਸ ਨੇ ਮੁਲਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਥਾਣਾ ਫਤਹਿਗੜ੍ਹ ਸਾਹਿਬ ਦੇ ਐਸਐਚਓ ਇੰਦਰਜੀਤ ਸਿੰਘ ਨੇ ਦੱਸਿਆ ਕਿ ਪਤਾ ਲੱਗਣ ’ਤੇ ਜਦੋਂ ਉਹ ਘਟਨਾ ਸਥਾਨ ’ਤੇ ਪਹੁੰਚੇ ਤਾਂ ਮੋਹਨ ਲਾਲ ਦੀ ਇੱਥੇ ਗੱਡੀ ਖੜ੍ਹੀ ਸੀ ਜਿਸ ਨੂੰ ਡੰਡਿਆਂ ਆਦਿ ਨਾਲ ਨੁਕਸਾਨ ਪਹੁੰਚਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇੱਕ ਨਿਹੰਗ ਸਿੰਘ ’ਚ ਗੱਡੀ ਲੱਗਣ ਪਿੱਛੋਂ ਇਹ ਘਟਨਾ ਵਾਪਰੀ ਹੈ। ਜਾਂਚ ਜਾਰੀ ਹੈ ਅਤੇ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।