Fatehgarh Sahib News : ਕੋਆਪਰੇਟਿਵ ਸੁਸਾਇਟੀ ਦਾ ਸਕੱਤਰ ਗਬਨ ਦੇ ਮਾਮਲੇ ’ਚ ਗ੍ਰਿਫ਼ਤਾਰ
ਇਸ ਸਬੰਧੀ ਸੁਸਾਇਟੀ ਦੇ ਪ੍ਰਧਾਨ ਰੁਪਿੰਦਰ ਸਿੰਘ ਨੇ ਦੱਸਿਆ ਕਿ ਸਕੱਤਰ ਲਖਵੀਰ ਸਿੰਘ ਵਿਰੁੱਧ ਕਰਮ ਸਿੰਘ ਅਤੇ ਗੁਰਮੇਲ ਕੌਰ ਵੱਲੋਂ ਦਿੱਤੀ ਦਰਖਾਸਤ ਵਿਚ ਲਖਬੀਰ ਸਿੰਘ ਨੂੰ 1, 78, 000 ਰੁਪਏ ਦੇ ਗਬਨ ਦਾ ਦੋਸ਼ੀ ਪਾਇਆ ਗਿਆ ਜਿਸ ਦੇ ਆਧਾਰ ਤੇ ਸੁਸਾਇਟੀ ਵੱਲੋਂ ਉਸ ਨੂੰ ਮੁਅੱਤਲ ਕੀਤਾ ਗਿਆ ਅਤੇ ਇਕ ਚਾਰਜਸ਼ੀਟ ਜਾਰੀ ਕੀਤੀ ਗਈ ਹੈ।
Publish Date: Mon, 17 Nov 2025 07:20 PM (IST)
Updated Date: Mon, 17 Nov 2025 07:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਵੱਲੋਂ ਡੜਹੇੜੀ ਕੋਆਪਰੇਟਿਵ ਸੁਸਾਇਟੀ ਦੇ ਸਕੱਤਰ ਲਖਵੀਰ ਸਿੰਘ ਨੂੰ ਕਥਿਤ ਗਬਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਕਰਮ ਸਿੰਘ ਅਤੇ ਗੁਰਮੇਲ ਕੌਰ ਪਤਨੀ ਕਰਮ ਸਿੰਘ ਵਾਸੀ ਡਡਹੇੜੀ (ਜੋ ਅੱਜ ਕੱਲ੍ਹ ਕਨੇਡਾ ਵਿਚ ਰਹਿੰਦੇ ਹਨ) ਵੱਲੋਂ ਏਆਰ ਅਮਲੋਹ ਨੂੰ ਦਰਖਾਸਤ ਦਿੱਤੀ ਗਈ ਸੀ ਕਿ ਉਨ੍ਹਾਂ ਦੇ ਖਾਤੇ ਵਿਚੋਂ ਜਾਅਲੀ ਦਸਤਖ਼ਤ ਕਰਕੇ ਪੈਸੇ ਕਢਵਾਏ ਗਏ ਸਨ। ਪੜਤਾਲ ਦੌਰਾਨ ਏਆਰ ਨੇ ਸਕੱਤਰ ਲਖਵੀਰ ਸਿੰਘ ਨੂੰ ਦੋਸ਼ੀ ਪਾਇਆ। ਜਿਸਦੇ ਆਧਾਰ ਤੇ ਪੁਲਿਸ ਥਾਣਾ ਮੰਡੀ ਗੋਬਿੰਦਗੜ੍ਹ੍ਹ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ।
ਐਸਐਚਓ ਮਨਪ੍ਰੀਤ ਸਿੰਘ ਦਿਓਲ ਅਨੁਸਾਰ ਪ੍ਰਾਪਤ ਦਰਖਾਸਤ ਦੀ ਮੁੱਢਲੀ ਪੜਤਾਲ ਦੌਰਾਨ ਕੋਆਪਰੇਟਿਵ ਸੋਸਾਇਟੀ ਡਡਹੇੜੀ ਦੇ ਸਕੱਤਰ ਲਖਵੀਰ ਸਿੰਘ ਨੂੰ ਇਕ ਲੱਖ ਅਠੱਤਰ ਹਜ਼ਾਰ ਰੁਪਏ ਦੇ ਕਥਿਤ ਗਬਨ ਦਾ ਦੋਸ਼ੀ ਪਾਇਆ ਗਿਆ। ਜਿਸਦੇ ਆਧਾਰ ਤੇ ਮੁਕੱਦਮਾ ਦਰਜ ਕਰਕੇ ਲਖਵੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸਐਚਓ ਨੇ ਦੱਸਿਆ ਕਿ ਮੁਲਜ਼ਮ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਸੀ ਉਪਰੰਤ ਅੱਜ ਨਿਆਂਇਕ ਹਿਰਾਸਤ ਵਿਚ ਭੇਜਿਆ ਗਿਆ ਹੈ।
ਇਸ ਸਬੰਧੀ ਸੁਸਾਇਟੀ ਦੇ ਪ੍ਰਧਾਨ ਰੁਪਿੰਦਰ ਸਿੰਘ ਨੇ ਦੱਸਿਆ ਕਿ ਸਕੱਤਰ ਲਖਵੀਰ ਸਿੰਘ ਵਿਰੁੱਧ ਕਰਮ ਸਿੰਘ ਅਤੇ ਗੁਰਮੇਲ ਕੌਰ ਵੱਲੋਂ ਦਿੱਤੀ ਦਰਖਾਸਤ ਵਿਚ ਲਖਬੀਰ ਸਿੰਘ ਨੂੰ 1, 78, 000 ਰੁਪਏ ਦੇ ਗਬਨ ਦਾ ਦੋਸ਼ੀ ਪਾਇਆ ਗਿਆ ਜਿਸ ਦੇ ਆਧਾਰ ਤੇ ਸੁਸਾਇਟੀ ਵੱਲੋਂ ਉਸ ਨੂੰ ਮੁਅੱਤਲ ਕੀਤਾ ਗਿਆ ਅਤੇ ਇਕ ਚਾਰਜਸ਼ੀਟ ਜਾਰੀ ਕੀਤੀ ਗਈ ਹੈ। ਇਸ ਦੌਰਾਨ ਪੁਲਿਸ ਵੱਲੋਂ ਲਖਵੀਰ ਸਿੰਘ ਤੇ ਐਫਆਈਆਰ ਦਰਜ ਕੀਤੀ ਗਈ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਡਡਹੇੜੀ ਦੇ ਪ੍ਰਧਾਨ ਜਸਵਿੰਦਰ ਸਿੰਘ ਵਾਸੀ ਡਡਹੇੜੀ ਅਨੁਸਾਰ ਉਕਤ ਕਰਮ ਸਿੰਘ ਅਤੇ ਉਸ ਦੀ ਪਤਨੀ ਵੱਲੋਂ ਵਾਪਸ ਕਨੇਡਾ ਜਾਣ ਸਮੇਂ ਮੈਨੂੰ ਮੁਖਤਿਆਰਨਾਮਾ ਦਿੱਤਾ ਗਿਆ ਸੀ ਜਿਸ ਦੇ ਆਧਾਰ ਤੇ ਇਸ ਕੇਸ ਦੀ ਪੈਰਵੀ ਕਰਕੇ ਅੱਜ ਐਫ ਆਈ ਆਰ ਕਰਵਾਈ ਹੈ।