ਸੈਕਰਡ ਹਾਰਟ ਸਕੂਲ ’ਚ ਕਰਵਾਏ ਫਤਿਹ ਸਾਹੋਧਿਆ ਮੁਕਾਬਲੇ
ਸੈਕਰਡ ਹਾਰਟ ਸਕੂਲ ’ਚ ਕਰਵਾਏ ਫਤਿਹ ਸਾਹੋਧਿਆ ਮੁਕਾਬਲੇ
Publish Date: Mon, 17 Nov 2025 06:04 PM (IST)
Updated Date: Mon, 17 Nov 2025 06:07 PM (IST)
ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ, ਜਲਾਲਪੁਰ ਵੱਲੋਂ ਅੰਤਰ-ਸਕੂਲੀ ਫਤਿਹ ਸਾਹੋਧਿਆ ਮੁਕਾਬਲਿਆਂ ਦਾ ਸ਼ਾਨਦਾਰ ਸਮਾਪਨ ਹੋਇਆ। ਪੀਪੀਟੀ ਮੁਕਾਬਲੇ ਵਿਚ ਸੇਂਟ ਫਰੀਦ ਪਬਲਿਕ ਸਕੂਲ, ਮੰਡੀ ਗੋਬਿੰਦਗੜ੍ਹ ਨੇ ਪਹਿਲਾ, ਗੋਬਿੰਦਗੜ੍ਹ ਪਬਲਿਕ ਸਕੂਲ ਨੇ ਦੂਜਾ ਅਤੇ ਦਿਆ ਇੰਟਰਨੈਸ਼ਨਲ ਸਕੂਲ ਤੇ ਮੇਜ਼ਬਾਨ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ, ਜਲਾਲਪੁਰ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਖੋ-ਖੋ ਮੁਕਾਬਲੇ ਵਿਚ ਵੀ ਸੇਂਟ ਫਰੀਦ ਪਬਲਿਕ ਸਕੂਲ ਨੇ ਪਹਿਲਾ ਸਥਾਨ ਬਰਕਰਾਰ ਰੱਖਿਆ। ਦੂਜਾ ਸਥਾਨ ਦਿਆ ਇੰਟਰਨੈਸ਼ਨਲ ਸਕੂਲ, ਮੰਡੀ ਗੋਬਿੰਦਗੜ੍ਹ ਅਤੇ ਤੀਜਾ ਸਥਾਨ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ, ਅਮਲੋਹ ਤੇ ਮੇਜ਼ਬਾਨ ਸਕੂਲ ਨੂੰ ਮਿਲਿਆ। ਸਕੂਲ ਪ੍ਰਿੰਸੀਪਲ ਦਿਵਯਾ ਮਹਿਤਾ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ। ਮੈਨੇਜਿੰਗ ਡਾਇਰੈਕਟਰ ਜੇਪੀਐਸ ਜੋਲੀ, ਡਿਪਟੀ ਮੈਨੇਜਿੰਗ ਡਾਇਰੈਕਟਰ ਸਤਿੰਦਰਜੀਤ ਜੋਲੀ ਤੇ ਪ੍ਰੈਜ਼ੀਡੈਂਟ ਮਿਸ ਨਵੇਰਾ ਜੋਲੀ ਨੇ ਵੀ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ। ਸਮਾਗਮ ਦਾ ਸਮਾਪਨ ਖੁਸ਼ੀ ਤੇ ਗਰਵ ਦੇ ਮਾਹੌਲ ਵਿੱਚ ਹੋਇਆ, ਜਿਸ ਨੇ ਵਿਦਿਆਰਥੀਆਂ ਵਿੱਚ ਟੀਮ ਵਰਕ ਤੇ ਖੇਡ-ਭਾਵਨਾ ਨੂੰ ਹੋਰ ਮਜ਼ਬੂਤ ਕੀਤਾ।