ਪੰਜਾਬ 'ਚ ਅੱਜ ਰੇਲਾਂ ਨਹੀਂ ਰੋਕਣਗੇ ਕਿਸਾਨ, ਤਿੰਨ ਦਿਨਾਂ ਲਈ ਮੁਲਤਵੀ ਕੀਤਾ ਪ੍ਰਦਰਸ਼ਨ; ਜਾਣੋ ਕੀ ਹੈ ਵਜ੍ਹਾ
ਪੰਜਾਬ 'ਚ ਅੱਜ ਕਿਸਾਨ ਰੇਲਾਂ ਨਹੀਂ ਰੋਕਣਗੇ। ਉਨ੍ਹਾਂ ਨੇ ਤਿੰਨ ਦਿਨਾਂ ਲਈ ਪ੍ਰਦਰਸ਼ਨ ਮੁਲਤਵੀ ਕਰ ਦਿੱਤਾ ਹੈ। ਕਿਉਂਕਿ ਪਰਸੋਂ ਤੋਂ ਸਰਕਾਰ ਦੇ ਨੁਮਾਇੰਦੇ ਮੰਡੀਆਂ ਵਿੱਚ ਆਏ ਸਨ। ਪੰਜਾਬ ਦੀਆਂ ਖਰੀਦ ਏਜੰਸੀਆਂ ਨੇ ਹੜਤਾਲ ਵਾਪਸ ਲੈ ਲਈ ਹੈ 15 ਅਪ੍ਰੈਲ ਤੋਂ ਖਰੀਦ ਸ਼ੁਰੂ ਕਰ ਦਿੱਤੀ ਹੈ।
Publish Date: Fri, 17 Apr 2026 09:49 AM (IST)
Updated Date: Fri, 17 Apr 2026 09:51 AM (IST)
ਗਰਪ੍ਰੀਤ ਮਹਿਕ, ਫਤਹਿਗੜ੍ਹ ਸਾਹਿਬ : ਪੰਜਾਬ 'ਚ ਅੱਜ ਕਿਸਾਨ ਰੇਲਾਂ ਨਹੀਂ ਰੋਕਣਗੇ। ਉਨ੍ਹਾਂ ਨੇ ਤਿੰਨ ਦਿਨਾਂ ਲਈ ਪ੍ਰਦਰਸ਼ਨ ਮੁਲਤਵੀ ਕਰ ਦਿੱਤਾ ਹੈ। ਪੰਜਾਬ ਦੀਆਂ ਖਰੀਦ ਏਜੰਸੀਆਂ ਨੇ ਹੜਤਾਲ ਵਾਪਸ ਲੈ ਲਈ ਹੈ ਤੇ 15 ਅਪ੍ਰੈਲ ਤੋਂ ਖਰੀਦ ਸ਼ੁਰੂ ਕਰ ਦਿੱਤੀ ਹੈ। ਜਿਸ ਨੂੰ ਦੇਖਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਇਹ ਫੈਸਲਾ ਕੀਤਾ ਹੈ ਕਿ ਰੇਲਾਂ ਨੂੰ ਰੋਕਣ ਦਾ ਪ੍ਰਦਰਸ਼ਨ ਤਿੰਨ ਦਿਨਾਂ ਲਈ ਮੁਲਤਵੀ ਕਰ ਦਿੱਤਾ ਜਾਂਦਾ ਹੈ।
1. ਅੰਦੋਲਨ ਕਿਉਂ ਟਾਲਿਆ ਗਿਆ?
ਸੂਬਾ ਕਮੇਟੀ (ਕ੍ਰਾਂਤੀਕਾਰੀ ਕਿਸਾਨ ਯੂਨੀਅਨ) ਅਨੁਸਾਰ, ਪੰਜਾਬ ਦੀਆਂ ਖਰੀਦ ਏਜੰਸੀਆਂ ਨੇ ਹੜਤਾਲ ਵਾਪਸ ਲੈ ਕੇ 15 ਅਪ੍ਰੈਲ ਤੋਂ ਖਰੀਦ ਸ਼ੁਰੂ ਕਰ ਦਿੱਤੀ ਹੈ। ਸਰਕਾਰੀ ਨੁਮਾਇੰਦਿਆਂ ਦੇ ਮੰਡੀਆਂ ਵਿੱਚ ਆਉਣ ਅਤੇ ਵੱਡੇ ਪੱਧਰ 'ਤੇ ਖਰੀਦ ਸ਼ੁਰੂ ਹੋਣ ਕਾਰਨ ਕਿਸਾਨਾਂ ਨੇ ਰੇਲ ਰੋਕਣ ਦਾ ਫੈਸਲਾ ਤਿੰਨ ਦਿਨਾਂ ਲਈ ਅੱਗੇ ਪਾ ਦਿੱਤਾ ਹੈ।
2. ਕੇਂਦਰ ਦੀ ਚਿੱਠੀ ਦਾ ਇੰਤਜ਼ਾਰ
ਜਥੇਬੰਦੀ ਨੇ ਸਪੱਸ਼ਟ ਕੀਤਾ ਹੈ ਕਿ ਭਾਵੇਂ ਖਰੀਦ ਸ਼ੁਰੂ ਹੋ ਗਈ ਹੈ, ਪਰ ਕੇਂਦਰ ਸਰਕਾਰ ਵੱਲੋਂ ਨਿਯਮਾਂ ਵਿੱਚ ਢਿੱਲ ਸਬੰਧੀ ਅਧਿਕਾਰਤ ਚਿੱਠੀ ਅਜੇ ਨਹੀਂ ਪਹੁੰਚੀ। ਜੇਕਰ ਅਗਲੇ ਤਿੰਨ ਦਿਨਾਂ ਵਿੱਚ ਖਰੀਦ ਵਿੱਚ ਕੋਈ ਢਿੱਲ ਜਾਂ ਰੁਕਾਵਟ ਆਉਂਦੀ ਹੈ, ਤਾਂ ਅੰਦੋਲਨ ਦੁਬਾਰਾ ਸ਼ੁਰੂ ਕੀਤਾ ਜਾਵੇਗਾ।