ਜ਼ਮਾਨਤ ਲਈ ਅਦਾਲਤ ’ਚ ਪੇਸ਼ ਕੀਤੇ ਜਾਅਲੀ ਦਸਤਾਵੇਜ਼, ਸਰਪੰਚ ਸਮੇਤ ਤਿੰਨ ਖਿਲਾਫ਼ ਪਰਚਾ ਦਰਜ
ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਅਦਾਲਤ ਵਿੱਚ ਜ਼ਮਾਨਤ ਲੈਣ ਲਈ ਕੁਝ ਦਸਤਾਵੇਜ਼ ਪੇਸ਼ ਕੀਤੇ ਸਨ। ਅਦਾਲਤੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੇਸ਼ ਕੀਤੇ ਗਏ ਦਸਤਾਵੇਜ਼ ਪੂਰੀ ਤਰ੍ਹਾਂ ਜਾਅਲੀ ਅਤੇ ਝੂਠੇ ਸਨ। ਦੋਸ਼ੀਆਂ ਨੇ ਅਦਾਲਤ ਨਾਲ ਧੋਖਾਧੜੀ ਕਰਕੇ ਗਲਤ ਤਰੀਕੇ ਨਾਲ ਜ਼ਮਾਨਤ ਹਾਸਲ ਕੀਤੀ ਸੀ।
Publish Date: Wed, 13 May 2026 01:01 PM (IST)
Updated Date: Wed, 13 May 2026 01:07 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ: ਲਾਹੌਰੀ ਗੇਟ ਪੁਲਿਸ ਨੇ ਅਦਾਲਤ ਨੂੰ ਗੁੰਮਰਾਹ ਕਰਕੇ ਅਤੇ ਜ਼ਾਅਲੀ ਦਸਤਾਵੇਜ਼ਾਂ ਦੇ ਸਹਾਰੇ ਜ਼ਮਾਨਤ ਹਾਸਲ ਕਰਨ ਵਾਲੇ ਸਰਪੰਚ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਅਡੀਸ਼ਨਲ ਸੈਸ਼ਨ ਜੱਜ ਸੁਚੇਤਾ ਅਸ਼ੀਸ਼ ਦੇਵ ਦੀ ਅਦਾਲਤ ਦੇ ਰੀਡਰ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਅਦਾਲਤ ਵਿੱਚ ਜ਼ਮਾਨਤ ਲੈਣ ਲਈ ਕੁਝ ਦਸਤਾਵੇਜ਼ ਪੇਸ਼ ਕੀਤੇ ਸਨ। ਅਦਾਲਤੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੇਸ਼ ਕੀਤੇ ਗਏ ਦਸਤਾਵੇਜ਼ ਪੂਰੀ ਤਰ੍ਹਾਂ ਜਾਅਲੀ ਅਤੇ ਝੂਠੇ ਸਨ। ਦੋਸ਼ੀਆਂ ਨੇ ਅਦਾਲਤ ਨਾਲ ਧੋਖਾਧੜੀ ਕਰਕੇ ਗਲਤ ਤਰੀਕੇ ਨਾਲ ਜ਼ਮਾਨਤ ਹਾਸਲ ਕੀਤੀ ਸੀ। ਪੁਲਿਸ ਵੱਲੋਂ ਸਦਾ ਸਿੰਘ ਵਾਸੀ ਪਿੰਡ ਸੰਕਰਪੁਰ ਜ਼ਿਲ੍ਹਾ ਪਟਿਆਲਾ, ਜਗੀਰ ਸਿੰਘ ਸਰਪੰਚ, ਪਿੰਡ ਸੰਕਰਪੁਰ, ਜ਼ਿਲ੍ਹਾ ਪਟਿਆਲਾ, ਹਿਮਾਂਸ਼ੂ ਵਾਸੀ ਬਾਲਮੀਕ ਬਸਤੀ, ਬੌੜਾਂ ਗੇਟ, ਨਾਭਾ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਲਾਹੌਰੀ ਗੇਟ ਵਿਖੇ ਉਕਤ ਮੁਲਜ਼ਮਾਂ ਖ਼ਿਲਾਫ਼ ਵੱਖ ਵੱਖ ਧਰਾਵਾਂ ਤਹਿਤ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਤਾਂ ਜੋ ਇਸ ਸਾਜ਼ਿਸ਼ ਵਿੱਚ ਸ਼ਾਮਲ ਹੋਰ ਤੱਥਾਂ ਦਾ ਪਤਾ ਲਗਾਇਆ ਜਾ ਸਕੇ।