ਸੰਤ ਨਾਮਦੇਵ ਨੂੰ ਸਮਰਪਿਤ ਸਮਾਗਮ ਭਲਕੇ
ਸੰਤ ਨਾਮਦੇਵ ਨੂੰ ਸਮਰਪਿਤ ਸਮਾਗਮ ਭਲਕੇ
Publish Date: Wed, 21 Jan 2026 05:14 PM (IST)
Updated Date: Wed, 21 Jan 2026 05:15 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਬਸੰਤ ਪੰਚਮੀ ਮੌਕੇ ’ਤੇ ਸ਼੍ਰੋਮਣੀ ਭਗਤ ਸੰਤ ਸ਼੍ਰੀ ਨਾਮਦੇਵ ਮੰਦਰ ਬਸੀ ਪਠਾਣਾਂ ਵਿਖੇ ਦੀ ਪ੍ਰਬੰਧਕ ਕਮੇਟੀ ਵੱਲੋਂ 101ਵਾਂ ਸਾਲਾਨਾ ਸਮਾਗਮ 23 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ 22 ਜਨਵਰੀ ਨੂੰ ਸ੍ਰੀ ਰਮਾਇਣ ਦੇ ਪਾਠ ਦੇ ਭੋਗ ਪਾਏ ਜਾ ਰਹੇ ਹਨ, ਜਦੋਂ ਕਿ 23 ਜਨਵਰੀ ਨੂੰ ਸਵੇਰੇ 8 ਵਜੇ ਹਵਨ ਯੱਗ ਉਪਰੰਤ ਭਜਨ ਕੀਰਤਨ ਤੇ ਸਾਲਾਨਾ ਰਿਪੋਰਟ ਤੋਂ ਬਾਅਦ ਸ਼ਰਧਾਲੂਆਂ ਲਈ ਲੰਗਰ ਵੀ ਲਗਾਇਆ ਜਾਵੇਗਾ। ਇਸ ਮੌਕੇ ਮੰਦਿਰ ਸਭਾ ਦੇ ਪ੍ਰਧਾਨ ਕ੍ਰਿਸ਼ਨ ਚੰਦ, ਸਕੱਤਰ ਕੁਲਦੀਪ ਮੋਹਨ, ਮੀਤ ਪ੍ਰਧਾਨ ਮੇਲਾ ਰਾਮ, ਮੈਨੇਜਰ ਮਦਨ ਲਾਲ, ਪੰਡਿਤ ਨੀਲਮ ਸ਼ਰਮਾ ਅਤੇ ਹੋਰ ਮੈਂਬਰਾਂ ਦੇ ਨਾਲ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਦੇਸ਼ ਅਤੇ ਵਿਦੇਸ਼ ਤੋਂ ਪਹੁੰਚਣ ਵਾਲੇ ਸ਼ਰਧਾਲੂ ਸੰਤ ਨਾਮਦੇਵ ਜੀ ਦੀ ਮੂਰਤੀ ਅੱਗੇ ਨਤਮਸਤਕ ਹੋਣਗੇ।