ਉਸ ਨੇ ਦਰਜ ਕਰਵਾਏ ਬਿਆਨਾਂ ਵਿੱਚ ਇਹ ਵੀ ਕਿਹਾ ਕਿ ਜਦੋਂ ਉਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਉਨ੍ਹਾ ਮੈਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਪਿੱਛੇ ਮੁੜ ਆਇਆ ਤੇ ਆਪਣੇ ਪਿਤਾ ਨੂੰ ਸੰਭਾਲਣ ਲੱਗਾ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।ਉਸ ਨੇ ਇਹ ਵੀ ਦੱਸਿਆ ਕਿ ਘਰ ਵਿੱਚ ਮਿਸਤਰੀ ਦਾ ਕੰਮ ਚੱਲਣ ਕਰਕੇ ਪੈਸੇ ਚੋਰੀ ਕਰਨ ਦੀ ਨੀਅਤ ਨਾਲ ਪਤੀ ਪਤਨੀ ਘਰ ਵਿੱਚ ਦਾਖਲ ਹੋਏ ਸਨ

ਭਾਰਤ ਭੂਸ਼ਣ ਗੋਇਲ ਪੰਜਾਬੀ ਜਾਗਰਣ ਸਮਾਣਾ: ਸ਼ਨਿਚਰਵਾਰ ਦੀ ਰਾਤ ਸਮੇਂ ਨਜ਼ਦੀਕੀ ਪਿੰਡ ਅਚਰਾਲ ਖੁਰਦ ਵਿਖੇ ਚੋਰੀ ਦੀ ਨੀਅਤ ਨਾਲ ਘਰ ਵਿੱਚ ਦਾਖਲ ਹੋਏ ਚੋਰ ਇਕ ਬਜ਼ੁਰਗ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ । ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਸਦਰ ਥਾਣਾ ਮੁੱਖੀ ਇੰਸਪੈਕਟਰ ਅਜੈ ਕੁਮਾਰ ਪਰੋਚਾ ਨੇ ਦੱਸਿਆ ਕਿ ਮ੍ਰਿਤਕ ਮਹਿੰਦਰ ਸਿੰਘ (79) ਪੁੱਤਰ ਬੂਟਾ ਸਿੰਘ ਵਾਸੀ ਪਿੰਡ ਅਚਰਾਲ ਖੁਰਦ ਦੇ ਪੁੱਤਰ ਦਵਿੰਦਰ ਸਿੰਘ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਹ ਪਿੰਡ ਵਿੱਚ ਫਾਇਨਾਂਸ ਦਾ ਕੰਮ ਕਰਦਾ ਹੈ ਉਸ ਨੇ ਆਪਣੇ ਮਕਾਨ ਦੀ ਉਸਾਰੀ ਲਈ 15 ਲੱਖ ਰੁਪਏ ਦਾ ਲੋਨ ਕਰਵਾਇਆ ਸੀ ਅਤੇ ਉਸ ਦੇ ਘਰ ਵਿੱਚ ਕੁਝ ਨਗਦੀ ਪਈ ਸੀ।
ਸ਼ਨਿਚਰਵਾਰ ਦੀ ਅੱਧੀ ਰਾਤ ਤੋਂ ਬਾਅਦ ਜਦੋਂ ਘਰ ਵਿੱਚ ਸਾਰੇ ਸੁੱਤੇ ਪਏ ਸੀ ਕਿ ਇਸ ਦੌਰਾਨ ਖੜਕਾ ਹੋਣ ਤੇ ਦੇਖਿਆ ਕਿ ਮੇਰੇ ਪਿਤਾ ਬਾਥਰੂਮ ਵੱਲ ਜਾ ਰਹੇ ਸਨ ਤੇ ਗੇਟ ਵੱਲੋਂ ਇਕ ਵਿਅਕਤੀ ਤੇ ਇਕ ਔਰਤ ਜੋ ਮੇਰੇ ਪਿੰਡ ਦੇ ਹੀ ਹਨ, ਮੇਰੇ ਪਿਤਾ ਵੱਲ ਆ ਰਹੇ ਸਨ। ਲਾਇਟ ਜਗਦੀ ਹੋਣ ਕਰਕੇ ਸਭ ਕੁਝ ਸਾਫ ਦਿਖਾਈ ਦੇ ਰਿਹਾ ਸੀ।ਘਰ ਵਿੱਚ ਔਰਤ ਸਮੇਤ ਦਾਖਲ ਹੋਏ ਵਿਅਕਤੀ ਦੇ ਹੱਥ ਵਿੱਚ ਜਾਨਲੇਵਾ ਹਥਿਆਰ ਫੜਿਆ ਹੋਇਆ ਸੀ।ਘਰ ਵਿੱਚ ਦਾਖਲ ਹੋਈ ਔਰਤ ਬੱਬਨਪ੍ਰੀਤ ਕੌਰ ਨੇ ਮੇਰੇ ਪਿਤਾ ਦੀਆਂ ਦੋਵੇ ਬਾਂਹਾ ਫੜ ਲਈਆਂ ਅਤੇ ਉਸ ਦੇ ਪਤੀ ਹਰਸੇਵਕ ਸਿੰਘ ਨੇ ਆਪਣੇ ਹੱਥ ਵਿੱਚ ਫੜਿਆ ਤੇਜਧਾਰ ਹਥਿਆਰ ਨਾਲ ਮੇਰੇ ਪਿਤਾ ਦੀ ਗਰਦਨ ਤੇ ਜਾਨਲੇਵਾ ਵਾਰ ਕਰ ਦਿੱਤਾ ਜਿਸ ਕਾਰਨ ਮੇਰੇ ਪਿਤਾ ਜਮੀਨ ਤੇ ਡਿੱਗ ਗਏ ਤੇ ਮੇਰੇ ਰੋਲਾ ਪਾਉਣ ਤੇ ਦੋਵੇ ਜਣੇ ਗੇਟ ਖੋਲ ਕੇ ਗਲੀ ਵਿੱਚੋਂ ਭੱਜ ਗਏ।
ਉਸ ਨੇ ਦਰਜ ਕਰਵਾਏ ਬਿਆਨਾਂ ਵਿੱਚ ਇਹ ਵੀ ਕਿਹਾ ਕਿ ਜਦੋਂ ਉਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਉਨ੍ਹਾ ਮੈਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਪਿੱਛੇ ਮੁੜ ਆਇਆ ਤੇ ਆਪਣੇ ਪਿਤਾ ਨੂੰ ਸੰਭਾਲਣ ਲੱਗਾ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।ਉਸ ਨੇ ਇਹ ਵੀ ਦੱਸਿਆ ਕਿ ਘਰ ਵਿੱਚ ਮਿਸਤਰੀ ਦਾ ਕੰਮ ਚੱਲਣ ਕਰਕੇ ਪੈਸੇ ਚੋਰੀ ਕਰਨ ਦੀ ਨੀਅਤ ਨਾਲ ਪਤੀ ਪਤਨੀ ਘਰ ਵਿੱਚ ਦਾਖਲ ਹੋਏ ਸਨ। ਸੂਚਨਾ ਮਿਲਣ ਤੇ ਇੱਕਠੇ ਹੋਏ ਪਿੰਡ ਵਾਸੀਆ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਕੈਮਰਿਆ ਰਾਹੀ ਜਾਣਕਾਰੀ ਇੱਕਠੀ ਕੀਤੀ ਅਤੇ ਪਟਿਅਲਾ ਤੋਂ ਫੋਰਾਸਿਕ ਟੀਮ ਨੇ ਪਹੁੰਚ ਕੇ ਆਪਣੀ ਕਾਰਵਾਈ ਸੁਰੂ ਕਰ ਦਿੱਤੀ।ਸਦਰ ਥਾਣਾ ਵਿਖੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਡੀਐਸਪੀ ਪਾਤੜਾ ਗੁਰਦੀਪ ਸਿੰਘ ਤੇ ਸਦਰ ਥਾਣਾ ਮੁੱਖੀ ਇੰਸਪੈਕਟਰ ਅਜੈ ਕੁਮਾਰ ਪਰੋਚਾ ਨੇ ਦੱਸਿਆ ਕਿ ਪੁਲਿਸ ਦੀਆਂ ਵੱਖ ਵੱਖ ਟੀਮਾ ਬਣਾ ਕੇ ਹਰਸੇਵਕ ਸਿੰਘ ਪੁੱਤਰ ਪਿਆਰਾ ਸਿੰਘ ਤੇ ਉਸ ਦੀ ਪਤਨੀ ਬੱਬਨਪ੍ਰੀਤ ਕੌਰ ਵਾਸੀ ਪਿੰਡ ਅਚਰਾਲ ਖੁਰਦ ਵਿਰੁੱਧ ਵੱਖ ਵੱਖ ਧਾਰਵਾ ਤਹਿਤ ਮਾਮਲਾ ਦਰਜ ਕਰਕੇ ਉਨ੍ਹਾ ਨੂੰ ਪਿੰਡ ਕਾਦਰਾਬਾਦ ਦੇ ਨਜਦੀਕ ਤੋਂ ਕਾਬੂ ਕਰ ਲਿਆ।