ਆਤਿਸ਼ੀ ਤੇ ਭਗਵੰਤ ਮਾਨ ਦੇ ਪੁਤਲੇ ਫ਼ੂਕੇ, ਪੰਜਾਬ ਦੇ ਰਾਜਪਾਲ ਤੇ ਦਿੱਲੀ ਦੇ ਸਪੀਕਰ ਦੇ ਨਾਂ ਦਿੱਤਾ ਮੰਗ ਪੱਤਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਆਤਿਸ਼ੀ ਵੱਲੋਂ ਗੁਰੂ ਸਾਹਿਬਾਨ ਖ਼ਿਲਾਫ਼ ਕੀਤੀਆਂ ਗਈਆਂ ਭੱਦੀਆਂ ਟਿੱਪਣੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਚੈਲਿੰਜ ਕਰਨ ਦੇ ਵਿਰੋਧ ’ਚ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਦੀ ਅਗਵਾਈ ਵਿਚ ਜ਼ਿਲ੍ਹੇ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਵੱਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨਾ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਆਤਿਸ਼ੀ ਤੇ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਅਤੇ ਪੰਜਾਬ ਦੇ ਰਾਜਪਾਲ, ਦਿੱਲੀ ਵਿਧਾਨ ਸਭਾ ਦੇ ਸਪੀਕਰ ਦੇ ਨਾਂ ਇਕ ਮੰਗ ਪੱਤਰ ਤਹਿਸੀਲਦਾਰ ਅੰਕਿਤ ਮਹਾਜਨ ਨੂੰ ਦਿੱਤਾ ਗਿਆ। ਇਸ ਮੌਕੇ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਕੋਰ ਕਮੇਟੀ ਮੈਂਬਰ ਦਰਬਾਰਾ ਸਿੰਘ ਗੁਰੂ, ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ, ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ, ਪਲਵਿੰਦਰ ਸਿੰਘ ਤਲਵਾੜਾ, ਪ੍ਰਦੀਪ ਸਿੰਘ ਕਲੌੜ, ਹਰਿੰਦਰ ਸਿੰਘ ਦੀਵਾ, ਹਰਬੰਸ ਸਿੰਘ ਬਡਾਲੀ, ਜਰਨੈਲ ਸਿੰਘ ਮਾਜਰੀ, ਸ਼ਰਧਾ ਸਿੰਘ ਛੰਨਾ, ਹਰਨੇਕ ਸਿੰਘ ਬਡਾਲੀ ਆਦਿ ਨੇ ਸੰਬੋਧਨ ਕੀਤਾ। ਵੱਖ-ਵੱਖ ਬੁਲਾਰਿਆਂ ਵੱਲੋਂ ਆਤਿਸ਼ੀ ਤੇ ਭਗਵੰਤ ਮਾਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪੰਜਾਬ ਦੇ ਰਾਜਪਾਲ ਤੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੂੰ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਨੇ ਬੇਨਤੀ ਕੀਤੀ ਕਿ ਸਿੱਖ ਮਾਮਲਿਆਂ ਵਿਚ ਸਿੱਧੀ ਦਖਲ ਅੰਦਾਜੀ, ਗੋਲਕਾਂ ਵਿਚ ਪੈਸਾ ਨਾ ਪਾਉਣ ਦਾ ਸੱਦਾ ਦੇਣ ਤੇ ਗੁਰੂ ਸਾਹਿਬਾਨ ਦੀਆਂ ਫ਼ੋਟੋਆਂ ਤੇ ਸ਼ਰਾਬ ਦੇ ਛਿੱਟੇ ਮਾਰ ਕੇ ਘੋਰ ਬੇਅਦਬੀ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਰਾਜੂ ਖੰਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਸ ਆਗੂ ਨੇ ਅਜਿਹਾ ਘਿਨਾਉਣਾ ਕਾਰਜ਼ ਕਿੱਥੇ ਹੋਰ ਨਹੀਂ ਬਲਕਿ ਦਿੱਲੀ ਵਿਧਾਨ ਸਭਾ ਦੇ ਅੰਦਰ ਕੀਤਾ ਹੈ। ਇਸ ਦੀ ਵੀਡੀਓ ਰਿਕਾਰਡਿੰਗ ਸ਼ੋਸ਼ਲ ਮੀਡੀਆ ਵਿਚ ਲਗਾਤਾਰ ਚੱਲ ਰਹੀ ਹੈ ਜਿਸ ਕਾਰਨ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸਾਡੀ ਇਹ ਪੁਰਜੋਰ ਮੰਗ ਹੈ ਕਿ ਤੁਰੰਤ ਆਤਿਸ਼ੀ ਮਾਰਲੇਨਾ ਖ਼ਿਲਾਫ਼ ਅਪਰਾਧਿਕ ਕਾਰਵਾਈਆਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਇਸ ਦੀ ਵਿਧਾਨ ਸਭਾ ਮੈਂਬਰਸ਼ਿਪ ਖਾਰਜ਼ ਕੀਤੀ ਜਾਵੇ। ਰੋਸ ਧਰਨੇ ਦੌਰਾਨ ਵੱਡੀ ਗਿਣਤੀ ਜੁੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਨੇ ਪੁਰਜ਼ੋਰ ਮੰਗ ਕਰਦੇ ਹੋਏ ਕਿਹਾ ਕਿ ਗੁਰੂ ਸਹਿਬਾਨ, ਸਿੱਖ ਸੰਸਥਾਵਾਂ ਅਤੇ ਸਿੱਖ ਸ਼ਖ਼ਸੀਅਤਾਂ ਦੀ ਕਿਰਦਾਰਕੁਸ਼ੀ ਤਹਿਤ ਪਾਈਆਂ ਜਾ ਰਹੀਆਂ ਵੀਡੀਓਜ਼ ਨੂੰ ਤੁਰੰਤ ਸ਼ੋਸ਼ਲ ਮੀਡੀਆ ਵਿੱਚੋਂ ਹਟਾਇਆ ਜਾਵੇ ਅਤੇ ਸਾਈਬਰ ਕ੍ਰਾਇਮ ਤਹਿਤ ਬਣਦੀਆਂ ਧਾਰਾਵਾਂ ਹੇਠ ਪਰਚਾ ਦਰਜ਼ ਕੀਤੇ ਜਾਣ। ਇਸ ਮੌਕੇ ਕੁਲਦੀਪ ਸਿੰਘ ਮਛਰਾਈ, ਕੁਲਦੀਪ ਸਿੰਘ ਮੁੱਢੜੀਆ, ਕਰਮਜੀਤ ਸਿੰਘ ਭਗੜਾਣਾ, ਬਲਜਿੰਦਰ ਸਿੰਘ ਸੇਖੋਂ, ਗੁਰਮੀਤ ਸਿੰਘ ਰਾਮਗੜ, ਜਰਨੈਲ ਸਿੰਘ ਰਾਮਗੜ, ਹਰਜੀਤ ਸਿੰਘ ਜੀਤਾ, ਕੇਵਲ ਖਾਂ ਧਰਮਗੜ੍ਹ, ਗੁਰਕੀਰਤ ਸਿੰਘ ਪਨਾਗ, ਗੁਰਵਿੰਦਰ ਸਿੰਘ ਸਲਾਣਾ, ਅੰਗਰੇਜ਼ ਸਿੰਘ ਲਾਡਪੁਰ, ਡਾ. ਅਰੁਜਨ ਸਿੰਘ ਅਮਲੋਹ, ਅਮਨਦੀਪ ਸਿੰਘ ਭੱਦਲਥੂਹਾ, ਸੂਬੇਦਾਰ ਤੇਜ਼ਵੰਤ ਸਿੰਘ, ਗੁਰਮੁੱਖ ਸਿੰਘ, ਸੋਮਨਾਥ ਅਜਨਾਲੀ, ਹਰਬੰਸ ਸਿੰਘ ਕਾਲੂ, ਜਥੇਦਾਰ ਸ਼ਰਧਾ ਸਿੰਘ ਛੰਨਾ, ਕੈਪਟਨ ਜਸਵੰਤ ਸਿੰਘ ਬਾਜਵਾ, ਗੁਰਬਖ਼ਸ਼ ਸਿੰਘ ਬੈਣਾ, ਕਰਮ ਸਿੰਘ ਘੁਟੀਡ, ਦਵਿੰਦਰ ਸਿੰਘ ਫਤਹਿਗੜ੍ਹ ਨਿਊਆ, ਗੁਰਮੇਲ ਸਿੰਘ ਮਰਾਰੜੂ, ਕਾਕਾ ਸਿੰਘ ਮਰਾਰੜੂ, ਸ਼ੈਰੀ ਭਾਬਰੀ, ਅੰਮ੍ਰਿਤਾ ਸੋਹੀ, ਗੋਰਾ ਅਜਨਾਲੀ, ਸੋਨੀ ਜਲਾਲਪੁਰ, ਸੇਵਾ ਸਿੰਘ ਤੂਰਾ, ਜੰਗਵੀਰ ਸਿੰਘ ਕੁੰਭੜਾ, ਡਾ. ਰੁਘਬੀਰ ਸਿੰਘ, ਗੁਰਜੀਤ ਸਿੰਘ ਬੱਬੂ, ਜਸਨ ਸ਼ਾਹਪੁਰ, ਗੁਰਪ੍ਰੀਤ ਸਿੰਘ ਭਗਵਾਨਪੁਰਾ, ਸੁਖਬੀਰ ਕੌਰ ਸੁਹਾਵੀ, ਬਲਵੀਰ ਸਿੰਘ ਜੱਲੋਵਾਲ, ਹਰਮਨ ਸਿੰਘ ਫਤਿਹਗੜ ਨਿਊਆ, ਕਰਮਜੀਤ ਸਿੰਘ, ਬਲਜੀਤ ਸਿੰਘ ਜੱਲੋਵਾਲ, ਨਾਹਰ ਸਿੰਘ, ਲਖਵੀਰ ਸਿੰਘ ਸਾਬਕਾ ਸਰਪੰਚ, ਸਹਿਜ ਸਿੰਘ ਮੰਡੀ, ਦਲਬੀਰ ਸਿੰਘ, ਬਲਜਿੰਦਰ ਸਿੰਘ ਜੱਲੋਵਾਲ, ਜਸਵੰਤ ਸਿੰਘ, ਭੀਮ ਸਿੰਘ ਨੰਬਰਦਾਰ, ਪ੍ਰਗਟ ਸਿੰਘ, ਹਰਤੇਜ਼ਪਾਲ ਸਿੰਘ ਅੰਬੇਮਾਜਰਾ, ਦਵਿੰਦਰ ਸਿੰਘ ਬਿਜਲਪੁਰ, ਹਰਚੰਦ ਸਿੰਘ ਮੀਰਪੁਰ, ਸੰਤ ਸਿੰਘ ਨੰਦਪੁਰ, ਬਲਵਿੰਦਰ ਸਿੰਘ ਖਮਾਣੋਂ, ਦਵਿੰਦਰ ਸਿੰਘ ਮਾਜਰੀ, ਮਨਪ੍ਰੀਤ ਸਿੰਘ ਕੌਂਸਲਰ, ਜਸਵਿੰਦਰ ਸਿੰਘ ਨੌਗਾਵਾਂ, ਬਲਜਿੰਦਰ ਸਿੰਘ ਭੁੱਚੀ, ਸਰਬਜੀਤ ਸਿੰਘ ਲਾਡੀ, ਪਿਆਰਾ ਸਿੰਘ ਮਾਨਪੁਰ, ਅਵਤਾਰ ਸਿੰਘ ਪਨੈਚਾ, ਮੇਜਰ ਸਿੰਘ, ਦੁਸਪਾਲ ਸਿੰਘ ਕਲੌੜ, ਸਤਵੰਤ ਸਿੰਘ, ਸਵਰਨ ਸਿੰਘ, ਰਾਜੀਵ ਆਹੂਜਾ, ਸਤਨਾਮ ਸਿੰਘ ਕਾਲੇਮਾਜਰਾ, ਤਰਲੋਚਨ ਸਿੰਘ ਬਹੇੜ, ਬਲਜਿੰਦਰ ਸਿੰਘ ਬਰਾਸ, ਕੇਸਰ ਸਿੰਘ ਰੰਧਾਵਾ, ਮਨਪ੍ਰੀਤ ਸਿੰਘ ਸ਼ਾਹਪੁਰ, ਮਨਜੀਤ ਸਿੰਘ ਖ਼ਾਨਪੁਰ, ਐਂਡ ਅਮਨਦੀਪ ਸਿੰਘ, ਸੁਖਵਿੰਦਰ ਸਿੰਘ ਸਰਹਿੰਦ, ਸਵਰਨਜੀਤ ਸਿੰਘ ਸੋਨੂੰ, ਕੁਲਦੀਪ ਸਿੰਘ ਪੋਲਾ, ਸਰਵਜੀਤ ਸਿੰਘ ਡੰਘੇੜੀਆ, ਨਿਰਮਲ ਸਿੰਘ ਮੱਠੀ, ਰਿੰਪੀ ਗਰੇਵਾਲ, ਕਿਰਨਦੀਪ ਸਿੰਘ ਚੰਨੀ ਕਾਬਲ ਸਿੰਘ ਝਾਮਪੁਰ, ਜਸਵੀਰ ਸਿੰਘ, ਜਸਵੰਤ ਸਿੰਘ, ਗਿਆਨ ਸਿੰਘ ਖਰੌੜ, ਨਵਦੀਪ ਸਿੰਘ ਬਲੀਆਂ, ਸਾਹਿਜ ਸਿੰਘ ਮੰਡੀ, ਕੁਲਵਿੰਦਰ ਸਿੰਘ ਭੰਗੂ, ਸੁਖਵਿੰਦਰ ਕੌਰ ਸੁੱਖੀ ਮੰਡੀ, ਹਰਭਜਨ ਕੌਰ ਸਰਹਿੰਦ, ਰੁਪਿੰਦਰ ਕੌਰ ਮੰਡੀ, ਮਨਜੀਤ ਕੌਰ, ਨਿਸ਼ਾਨ ਸਿੰਘ ਗੁਰਧਨਪੁਰ, ਸੁਖਨਿੰਦਰ ਸਿੰਘ ਕਾਕਾ ਝੰਬਾਲਾ, ਗੁਰਪ੍ਰੀਤ ਸਿੰਘ ਰੰਘੇੜੀ ਆਦਿ ਵੀ ਮੌਜੂਦ ਸਨ।