ਡਾ. ਜਸਵਿੰਦਰ ਸਿੰਘ ਦਾ ਬੁੱਕਾ ਦੇ ਕੇ ਕੀਤਾ ਸਨਮਾਨ
ਡਾ. ਜ਼ਸਵਿੰਦਰ ਸਿੰਘ ਦਾ ਬੁੱਕਾ ਦੇ ਕੇ ਕੀਤਾ ਸਨਮਾਨ
Publish Date: Thu, 27 Nov 2025 04:28 PM (IST)
Updated Date: Thu, 27 Nov 2025 04:32 PM (IST)
ਫੋਟੋ 27ਪੀਟੀਐਲ: 20 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਅੱਜ ਨਵੇਂ ਬਣੇ ਸਿਵਲ ਸਰਜਨ ਡਾ. ਜ਼ਸਵਿੰਦਰ ਸਿੰਘ ਦਾ ਬੁੱਕਾ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਜਸਵਿੰਦਰ ਸਿੰਘ ਬਹੁਤ ਵਧਿਆ ਵਿਅਕਤੀਤਵ ਦੇ ਮਾਲਕ ਹਨ। ਉਨ੍ਹਾਂ ਕਿਹਾ ਕਿ ਸਿਹਤ ਪੱਖੋ ਹਰੇਕ ਵਿਅਕਤੀ ਤੰਦਰੁਸਤ ਰਹੇ ਇਹ ਉਹਨਾਂ ਵਲੋਂ ਪਹਿਲ ਰਹੇਗੀ, ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਹਮੇਸ਼ ਹੀ ਵਧਿਆ ਕਾਰਜ ਕਰ ਰਹੀ ਹੈ। ਸਮੇਂ—ਸਮੇਂ ਤੇ ਮੈਡੀਕਲ ਕੈਂਪ ਲਗਾ ਰਹੀ ਹੈ, ਭਰੂਣ ਹੱਤਿਆਵਾਂ ਨੂੰ ਰੋਕਣ ਹਿੱਤ ਕੰਮ ਕਰ ਰਹੀ ਹੈ ਅਤੇ ਨਸ਼ਿਆਂ ਨੂੰ ਰੋਕਣ ਹਿੱਤ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਸਮੇਂ ਗਰੀਬਾਂ ਲਈ ਕੰਮ ਕਰਨਗੇ। ਅੱਜ ਮਾਰਕੀਟ ਕਮੇਟੀ ਦੇ ਨਵੇਂ ਬਣੇ ਚੇਅਰਮੈਨ ਅਸ਼ੋਕ ਸਿਸਰਵਾਲ ਦਾ ਵੀ ਬੁੱਕਾ ਦੇ ਕੇ ਜੀ ਆਇਆ ਕਿਹਾ ਅਤੇ ਸਿਸਰਵਾਲ ਨੇ ਆੜਤੀ ਭਰਾਵਾਂ, ਸ਼ੈਲਰ ਮਾਲਕਾਂ ਲਈ ਵਧਿਆ ਕਾਰਜ ਕਰੇਗਾ। ਇਸ ਮੌਕੇ ਤੇ ਹਰਬੰਸ ਬਾਂਸਲ, ਕਮਲ ਗੋਇਲ ਆਦਿ ਹਾਜ਼ਰ ਸਨ।