ਡਾ. ਜਗਜੀਤ ਧੂਰੀ ਦਾ ਰਿਸਵਾ ਵੱਲੋਂ ਸਨਮਾਨ
ਡਾ. ਜਗਜੀਤ ਸਿੰਘ ਧੂਰੀ ਦਾ ਰਿਸਵਾ ਵੱਲੋਂ ਸਨਮਾਨ
Publish Date: Mon, 09 Feb 2026 04:23 PM (IST)
Updated Date: Mon, 09 Feb 2026 04:26 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪੰਜਾਬ ਦੇ ਉੱਘੇ ਸਿੱਖਿਆ ਮਾਰਗ ਦਰਸ਼ਕ ਅਤੇ ਸਿੱਖਿਆ ਸ਼ਾਸ਼ਤਰੀ ਡਾ. ਜਗਜੀਤ ਸਿੰਘ ਧੂਰੀ ਦਾ ਸਨਮਾਨ ਕਰਨ ਲਈ ਸਥਾਨਕ ਰੌਟਰੀ ਕਲੱਬ ਦੇ ਹਾਲ ’ਚ ਰਾਜਪੁਰਾ ਇੰਡੀਪੈਡੈਂਟ ਸਕੂਲ ਵੈਲਫੇਅਰ ਐਸੋਸੀਏਸ਼ਨ (ਰਿਸਵਾ) ਵੱਲੋਂ ਇਕ ਭਰਵਾਂ ਸਮਾਰੋਹ ਸੰਸਥਾ ਦੇ ਚੇਅਰਮੈਨ ਤਰਸੇਮ ਜੋਸ਼ੀ, ਪ੍ਰਧਾਨ ਓ.ਪੀ. ਅਰੋੜਾ, ਮੀਤ ਪ੍ਰਧਾਨ ਸੇਬੀ ਥੌਮਸ, ਜਨਰਲ ਸਕੱਤਰ ਸੰਦੀਪ ਮਹਿਤਾ ਦੀ ਸਾਂਝੀ ਦੇਖਰੇਖ ’ਚ ਕਰਵਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਮਹਿਮਾਨ ਅਤੇ ਪ੍ਰਬੰਧਕਾਂ ਵੱਲੋਂ ਦੀਪ ਜਗਾ ਕੇ ਕੀਤੀ ਗਈ। ਇਸ ਤੋਂ ਉਪਰੰਤ ਸਕਾਲਰਜ਼ ਸਕੂਲ ਦੇ ਬੱਚਿਆਂ ਨੇ ਸ਼ਬਦ ਗਾਇਨ ਕੀਤਾ ਅਤੇ ਦੇਸ਼ ਭਗਤੀ ਦੇ ਗੀਤ ਸੁਣਾਏ। ਇਸ ਦੌਰਾਨ ਪ੍ਰਧਾਨ ਓ.ਪੀ. ਅਰੋੜਾ ਨੇ ਡਾ. ਧੂਰੀ ਦੇ ਜੀਵਣ ਸਬੰਧੀ ਦੱਸਿਆ ਕਿ ਡਾ. ਜਗਜੀਤ ਸਿੰਘ ਧੂਰੀ ਇਕ ਵਿਅਕਤੀ ਨਹੀਂ ਸਗੋਂ ਇਕ ਸੰਸਥਾ ਹਨ। ਉਹ ਸੂਝਵਾਨ ਅਤੇ ਸੁਲਝੇ ਹੋਏ ਵਿਅਕਤੀ ਹਨ ਤੇ ਇਕ ਸਿੱਖਿਆ ਸ਼ਾਸ਼ਤਰੀ ਹੋਣ ਤੇ ਨਾਤੇ ਪੰਜਾਬ ਦੇ ਸਿੱਖਿਆ ਜਗਤ ਨੂੰ ਪ੍ਰਭਾਵਿਤ ਕਰਦੇ ਹਨ। ਪੰਜਾਬ ਦੇ 6500 ਪ੍ਰਾਈਵੇਟ ਸਕੂਲ ਅਤੇ 1650 ਕਾਲਜ ਅਤੇ ਯੂਨੀਵਰਸਿਟੀਆਂ ਡਾ. ਧੂਰੀ ਦੀ ਅਗਵਾਈ ’ਚ ਕੰਮ ਕਰਦੇ ਹੋਏ ਮਾਣ ਮਹਿਸੂਸ ਕਰਦੀਆਂ ਹਨ। ਇਸ ਦੌਰਾਨ ਡਾ. ਜਗਜੀਤ ਸਿੰਘ ਧੂਰੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਉਹ ਸਕੂਲਾਂ ਦੇ ਵਿਦਿਆਰਥੀਆਂ, ਸਕੂਲ ਪ੍ਰਬੰਧਕਾਂ ਤੇ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਪੰਜਾਬ ਲਈ ਕੰਮ ਕਰਦੇ ਹਨ। ਉਨ੍ਹਾਂ ਮਾਂ ਬੋਲੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਜੋਰ ਦਿੱਤਾ। ਇਸ ਮੋਕੇ ਵੱਖ—ਵੱਖ ਸਕੂਲਾਂ ਦੇ ਚੇਅਰਮੈਨ, ਪ੍ਰਧਾਨ ਅਤੇ ਅਧਿਆਪਕ ਮੋਜੂਦ ਸਨ।