ਸਰਹਿੰਦ ਦੇ ਵਾਰਡ 13 ਤੇ 5 ’ਚ ਵਿਕਾਸ ਕਾਰਜ ਦਾ ਕੰਮ ਸ਼ੁਰੂ ਕਰਵਾਏ
ਸਰਹਿੰਦ ਦੇ ਵਾਰਡ 13 ਅਤੇ 5 ’ਚ ਵਿਕਾਸ ਕਾਰਜ ਦਾ ਕੰਮ ਸ਼ੁਰੂ ਕਰਵਾਏ
Publish Date: Thu, 04 Dec 2025 04:39 PM (IST)
Updated Date: Thu, 04 Dec 2025 04:41 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਨਗਰ ਕੌਂਸਲ ਸਰਹਿੰਦ ਦੇ ਅਧੀਨ ਆਉਂਦੇ ਵਾਰਡ ਨੰਬਰ 13 ਅਤੇ 5 ਵਿਚ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ 27.63 ਲੱਖ ਦੀ ਲਾਗਤ ਦੇ ਨਾਲ ਵਿਕਾਸ ਕਾਰਜ ਸ਼ੁਰੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਸਰਹਿੰਦ ਦੇ ਵਾਰਡ 13 ਤੇ 5 ਦੇ ਰਸਤਿਆਂ ਨੂੰ (ਜਿਹੜੇ ਰੇਲਵੇ ਓਵਰ ਬ੍ਰਿਜ ਬ੍ਰਾਹਮਣ ਮਾਜਰਾ ਦੇ ਦੋਨੇ ਸਾਈਡਾਂ ਤੇ ਜਾਂਦੇ ਹਨ) ਵਧੀਆ ਬਣਾਉਣ ਦੇ ਲਈ ਜਿੱਥੇ ਅੰਡਰ ਗਰਾਊਂਡ ਪਾਈਪਲਾਈਨ ਪਾ ਕੇ ਬਰਸਾਤੀ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ, ਉੱਥੇ ਹੀ ਇੰਟਰਲੌਕ ਟਾਈਲਾਂ ਦੇ ਨਾਲ ਦੋਵੇਂ ਰਸਤਿਆਂ ਨੂੰ ਪੱਕਾ ਕੀਤਾ ਜਾਵੇਗਾ। ਇਨ੍ਹਾਂ ਰਸਤਿਆਂ ਦੇ ਬਣਨ ਨਾਲ ਜਿੱਥੇ ਆਉਣ ਜਾਣ ਦੇ ਵਿਚ ਆਸਾਨੀ ਹੋਵੇਗੀ, ਉੱਥੇ ਹੀ ਬਰਸਾਤੀ ਪਾਣੀ ਤੋਂ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਵਿਕਾਸ ਕਾਰਜ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਵਿਚ ਹਲਕਾ ਵਾਸੀਆਂ ਨੂੰ ਵਿਕਾਸ ਦੇ ਅਧਾਰ ਤੇ ਆਪਣੀ ਵੋਟ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤਣ ਨਾਲ ਪਾਰਟੀ ਦੀ ਤਾਕਤ ਹੋਰ ਵਧੇਗੀ ਅਤੇ ਕੰਮ ਕਰਨ ਦੇ ਵਿਚ ਤੇਜ਼ੀ ਆਵੇਗੀ। ਇਸ ਮੌਕੇ ਰਮੇਸ਼ ਕੁਮਾਰ ਸੋਨੂੰ, ਮੋਹਿਤ ਸੂਦ, ਬਲਦੇਵ ਜਲਾਲ, ਪਵੇਲ ਹਾਡਾ, ਬਲਜਿੰਦਰ ਸਿੰਘ ਗੋਲਾ, ਪ੍ਰੇਮ ਸਿੰਘ, ਨੈਬ ਸਿੰਘ, ਹਰਚਰਨ ਸਿੰਘ, ਸਰਬਜੀਤ ਦਾਸ, ਵਿਸ਼ਾਲ ਧੀਮਾਨ, ਕੁਲਦੀਪ ਲਾਡਾ, ਮੋਹਨ ਸਿੰਘ ਆਦਿ ਵੀ ਮੌਜੂਦ ਸਨ।