ਪ੍ਰਧਾਨ ਬੈਦਵਾਨ ਨੇ ਕੀਤਾ ਪੰਜਾਬ ਸਰਕਾਰ ਦਾ ਧੰਨਵਾਦ
ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਵਲੋ ਕੀਤਾ ਪੰਜਾਬ ਸਰਕਾਰ ਦਾ ਧੰਨਵਾਦ
Publish Date: Mon, 08 Dec 2025 05:25 PM (IST)
Updated Date: Mon, 08 Dec 2025 05:27 PM (IST)
ਫੋਟੋ 8ਪੀਟੀਐਲ: 23 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਨਵੀਂ ਅਨਾਜ ਮੰਡੀ ਵਿਖੇ ਆੜਤੀ ਭਾਈਚਾਰੇ ਦੀ ਰੱਖੀ ਗਈ ਮੀਟਿੰਗ ਦੌਰਾਨ ਆੜ੍ਹਤੀ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਨੇ ਕਿਸਾਨ, ਅਫ਼ਸਰਾਂ ਅਤੇ ਸ਼ੈਲਰ ਮਾਲਕਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਇਸ ਵਾਰ ਝੋਨੇ ਦਾ ਸੀਜ਼ਨ ਸੁਚਾਰੂ ਢੰਗ ਨਾਲ ਚੱਲਿਆ। ਉਨ੍ਹਾਂ ਕਿਹਾ ਕਿ ਇਸ ਵਾਰ ਲਗਭਗ 36 ਲੱਖ ਪਰਮਲ ਕੱਟਿਆ ਦੀ ਆਮਦ ਹੋਈ। ਉਨ੍ਹਾਂ ਰਾਜਪੁਰਾ ਵਿਧਾਇਕ ਨੀਨਾ ਮਿੱਤਲ ਅਤੇ ਪੰਜਾਬ ਸਰਕਾਰ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਕਿਸਾਨਾਂ ਨੂੰ ਮੰਡੀ ਵਿੱਚ ਕਿਸੇ ਚੀਜ਼ ਦੀ ਦਿੱਕਤ ਪਰੇਸ਼ਾਨੀ ਨਹੀਂ ਹੋਈ ਅਤੇ ਸਰਕਾਰ ਵੱਲੋਂ ਖਰੀਦ ਕੀਤੀ ਗਈ ਝੋਨੇ ਦੀ ਫਸਲ ਦੀ ਅਦਾਇਗੀ ਕਿਸਾਨਾਂ ਦੇ ਖਾਤੇ ਦੇ ਵਿੱਚ ਪਹੁੰਚਦੀ ਕੀਤੀ ਗਈ। ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਵੱਲੋਂ ਬਾਸਮਤੀ ਦੇ ਖਰੀਦਦਾਰਾਂ ਦਾ ਵੀ ਧੰਨਵਾਦ ਕੀਤਾ ਗਿਆ ਜਿਨਾਂ ਨੇ ਕਿਸਾਨਾਂ ਵੱਲੋਂ ਮੰਡੀ ਵਿਚ ਲਿਆਈ ਫਸਲ ਨੂੰ ਸਹੀ ਰੇਟ ਤੇ ਲਿਆ ਅਤੇ ਸਮੇਂ ਸਿਰ ਅਦਾਇਗੀ ਵੀ ਕੀਤੀ ਗਈ। ਇਸ ਮੌਕੇ ਜਰਨਲ ਸਕੱਤਰ ਐਡਮਿਨਿਸਟਰੇਸ਼ਨ ਰਵੀ ਅਹੂਜਾ, ਖ਼ਜ਼ਾਨਚੀ ਸੰਜੀਵ ਗੋਇਲ, ਵਾਈਸ ਚੇਅਰਮੈਨ ਲਿਫਟਿੰਗ ਕਮੇਟੀ ਵਿਜੈ ਕਕੜ, ਸੁਸ਼ੀਲ ਕੁਮਾਰ ਵਾਰਡ ਪ੍ਰਧਾਨ ਅਤੇ ਹੋਰ ਆੜ੍ਹਤੀ ਮੌਜੂਦ ਸਨ।