ਡੀਏਵੀ ਸਕੂਲ ਵਿਖੇ ਮਾਪਿਆਂ ਲਈ ਕਾਊਂਸਲਿੰਗ ਵਰਕਸ਼ਾਪ ਕਰਵਾਈ
ਡੀਏਵੀ ਸਕੂਲ ਵਿਖੇ ਮਾਪਿਆਂ ਲਈ ਕਾਊਂਸਲਿੰਗ ਵਰਕਸ਼ਾਪ ਦਾ ਆਯੋਜਨ
Publish Date: Mon, 09 Feb 2026 05:22 PM (IST)
Updated Date: Mon, 09 Feb 2026 05:23 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਡੀਏਵੀ ਪਬਲਿਕ ਸਕੂਲ, ਪਟਿਆਲਾ ਵੱਲੋਂ ਆਉਣ ਵਾਲੀਆਂ ਬੋਰਡ ਪ੍ਰੀਖਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਬੋਰਡ ਕਲਾਸਾਂ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਇੱਕ ਕਾਊਂਸਲਿੰਗ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਮਕਸਦ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਪ੍ਰੀਖਿਆ ਸੰਬੰਧੀ ਤਣਾਅ ਨਾਲ ਪ੍ਰਭਾਵਸ਼ਾਲੀ ਤਰੀਕੇ ਨਾਲ ਨਜਿੱਠਣ ਤੇ ਆਤਮ-ਵਿਸ਼ਵਾਸ ਨਾਲ ਤਿਆਰੀ ਕਰਨ ਲਈ ਮਾਰਗਦਰਸ਼ਨ ਪ੍ਰਦਾਨ ਕਰਨਾ ਸੀ। ਸਕੂਲ ਦੇ ਪ੍ਰਿੰਸੀਪਲ ਵਿਵੇਕ ਤਿਵਾਰੀ ਨੇ ਮਾਪਿਆਂ ਨੂੰ ਪ੍ਰੀਖਿਆ ਦੇ ਤਣਾਅ ਭਰੇ ਸਮੇਂ ਦੌਰਾਨ ਆਪਣੇ ਬੱਚਿਆਂ ਦੀ ਮਦਦ ਕਿਵੇਂ ਕਰਨੀ ਹੈ, ਇਸ ਬਾਰੇ ਮਾਰਗਦਰਸ਼ਨ ਦਿੱਤਾ। ਸਕੂਲ ਦੀ ਕਾਊਂਸਲਰ ਆਕਾਂਕਸ਼ਾ ਗਰਗ ਨੇ “ਚਾਰਟਿੰਗ ਦ ਪਾਥ ਫਾਰਵਰਡ” ਵਿਸ਼ੇ ‘ਤੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਕਰੀਅਰ ਕਾਊਂਸਲਿੰਗ ਦੀ ਮਹੱਤਤਾ, ਇਸ ਵਿਚ ਮਾਪਿਆਂ ਦੀ ਭੂਮਿਕਾ, ਪ੍ਰੀਖਿਆ ਤੋਂ ਪਹਿਲਾਂ ਅਤੇ ਪ੍ਰੀਖਿਆ ਦੌਰਾਨ ਅਪਣਾਏ ਜਾਣ ਵਾਲੇ ਸੁਨਿਹਰੇ ਨਿਯਮਾਂ ਅਤੇ ਵਿਦਿਆਰਥੀਆਂ ਦੇ ਜੀਵਨ ਵਿੱਚ ਸਥਿਰਤਾ ਦੀ ਤਾਕਤ ‘ਤੇ ਖ਼ਾਸ ਜ਼ੋਰ ਦਿੱਤਾ।