ਮਦਰਸੇ ਦੇ ਵਿਦਿਆਰਥੀਆਂ ਦੀ ਦਸਤਾਰਬੰਦੀ ਕਰਨ ਉਪਰੰਤ ਵੰਡੇ ਸਰਟੀਫਿਕੇਟ
ਮਦਰਸੇ ਦੇ ਵਿਦਿਆਰਥੀਆਂ ਦੀ ਦਸਤਾਰਬੰਦੀ ਕਰਨ ਉਪਰੰਤ ਵੰਡੇ ਸਰਟੀਫਿਕੇਟ
Publish Date: Thu, 05 Feb 2026 06:21 PM (IST)
Updated Date: Thu, 05 Feb 2026 06:23 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਡੀ.ਆਈ. ਪਬਲਿਕ ਸਕੂਲ (ਮਦਰੱਸਾ) ਵਿਖੇ ਪ੍ਰਿੰਸੀਪਲ ਵਲੀ ਸ਼ਿਮਾਲੀ ਯਮੁਨਾਨਗਰੀ ਦੀ ਦੇਖਰੇਖ ’ਚ ਇਕ ਸਰਟੀਫਿਕੇਟ ਅਤੇ ਦਸਤਾਰਬੰਦੀ ਲਈ ਸਾਲਾਨਾ ਸਮਾਰੋਹ ਅਜ਼ਮਤ—ਏ—ਕੁਰਾਨ ਕਰਵਾਇਆ ਗਿਆ। ਸਮਾਗਮ ’ਚ ਪੰਜਾਬ ਦੇ ਸ਼ਾਹੀ ਇਮਾਮ ਮੋਲਾਨਾ ਮੁਹੰਮਦ ਉਸਮਾਨੀ ਰਹਿਮਾਨੀ ਲੁਧਿਆਣਵੀ ਨੇ ਮੁੱਖ ਮਹਿਮਾਨ ਵਜੋਂ ਅਤੇ ਮੌਲਾਨਾ ਵਸੀ ਸਲੇਮਾਨ ਨਦਵੀ ਐਡੀਟਰ ਅਰਗੁਮਾਨ ਫੁਲਤ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਸਮਾਰੋਹ ਦੌਰਾਨ ਕੁਰਾਨ ਦੀਆਂ ਆਇਤਾਂ ਜਬਾਨੀ ਯਾਦ ਕਰਨ ਵਾਲਿਆਂ ਵਿਦਿਆਰਥੀਆਂ ਦੀਆਂ ਸ਼ਾਹੀ ਇਮਾਮ ਨੇ ਦਸਤਾਰਬੰਦੀ ਕੀਤੀ ਅਤੇ ਉਪਰੰਤ ਸਰਟੀਫਿਕੇਟ ਵੰਡੇ। ਇਸ ਦੌਰਾਨ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨੀ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਈਦ ਤੋਂ ਪਹਿਲਾਂ ਇਸਲਾਮ ਨਾਲ ਸਬੰਧਤ ਸਕੂਲਾਂ (ਮਦਰੱਸਿਆ) ’ਚ ਹਰ ਸਾਲ ਸਲਾਨਾ ਸਮਾਰੋਹ ਕਰਵਾਇਆ ਜਾਂਦਾ ਹੈ। ਜਿਸ ਵਿਚ ਕੁਰਾਨ ਸ਼ਰੀਫ ਯਾਦ ਕਰਕੇ ਸੁਣਾਉਣ ਵਾਲਿਆਂ ਨੂੰ ਪੁਰਸਕਾਰ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪੰਜਾਬ ਵਕਫ਼ ਬੋਰਡ ਨੂੰ ਬੇਨਤੀ ਕੀਤੀ ਸੀ ਕਿ ਪੰਜਾਬ ਦੇ ਹਰ ਜ਼ਿਲ੍ਹੇ ’ਚ ਇਕ ਇਸਲਾਮੀਆ ਵਿੱਦਿਆ ਲਈ ਇਕ—ਇਕ ਸਕੂਲ ਖੋਲਿ੍ਹਆ ਜਾਵੇ, ਜਿੱਥੇ ਬੱਚੇ ਕੁਰਾਨ ਸ਼ਰੀਫ਼ ਤੋ ਇਲਾਵਾ ਪੰਜਾਬੀ ਜ਼ੁਬਾਨ ਸਿੱਖ ਕੇ ਪੰਜਾਬ ਸਿੱਖਿਆ ਬੋਰਡ ਤੋਂ ਸਿੱਖਿਆ ਲੈ ਕੇ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੁੜ ਸਕਣ। ਇਸ ਮੌਕੇ ਆਸ ਮੁਹੰਮਦ ਦਿਉਬੰਦ, ਮਸਤੀਜ਼ਾਕਿਰ ਉੱਲਾਹ ਸਪੋਕਸਮੈਨ, ਕਿਉਰੇਰਫੇ ਮੈਂਬਰ ਹੱਜ ਕਮੇਟੀ, ਮੈਂਬਰ ਪੰਜਾਬ ਘੱਟ ਗਿਣਤੀ ਕਮੀਸ਼ਨ ਇਸਲਾਮ ਅਲੀ, ਨਸੀਬ ਅਲੀ ਹਾਜੀ ਇੰਨਰਾਨ ਸਮੇਤ ਵੱਡੀ ਗਿਣਤੀ ’ਚ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ।