ਅਣਪਛਾਤੇ ਵਿਅਕਤੀ ਦੀ ਠੰਡ ਲੱਗਣ ਨਾਲ ਮੌਤ
ਅਣਪਛਾਤੇ ਵਿਅਕਤੀ ਦੀ ਠੰਡ ਲੱਗਣ ਨਾਲ ਮੌਤ
Publish Date: Sat, 07 Feb 2026 05:21 PM (IST)
Updated Date: Sun, 08 Feb 2026 04:03 AM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਇਥੋਂ ਦੇ ਪੁਰਾਣਾ ਬੱਸ ਸਟੈਂਡ ਦੁਕਾਨਾਂ ਦੇ ਨੇੜਿਓ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਜਿਸ ਦੀ ਪਹਿਚਾਨ ਨਾ ਹੋਣ ਕਰਕੇ ਲਾਸ਼ ਨੂੰ ਸਿਵਲ ਹਸਪਤਾਲ ਰਾਜਪੁਰਾ ਦੀ ਮੋਰਚਰੀ ਵਿੱਚ 72 ਘੰਟਿਆਂ ਦੇ ਲਈ ਪਹਿਚਾਣ ਵਾਸਤੇ ਰਖਵਾ ਦਿੱਤਾ ਹੈ। ਥਾਣਾ ਸਿਟੀ ਪੁਲਿਸ ਤੇ ਹੌਲਦਾਰ ਭਜਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਕਿ ਪੁਰਾਣਾ ਬੱਸ ਸਟੈਂਡ ਦੀ ਦੁਕਾਨਾਂ ਨੇੜੇ ਇੱਕ ਵਿਅਕਤੀ ਦੀ ਲਾਸ਼ ਪਈ ਹੈ। ਉਕਤ ਮ੍ਰਿਤਕ ਵਿਅਕਤੀ ਕਰੀਬ 60 ਸਾਲ ਦੀ ਉਮਰ ਦਾ ਜਾਪਦਾ ਹੈ। ਉਸਨੇ ਅਸਮਾਨੀ ਰੰਗ ਦੀ ਹੁਡੀ ਅਤੇ ਗਰੇ ਕਲਰ ਦੀ ਕੋਟੀ ਪਾਈ ਹੋਈ ਹੈ ਅਤੇ ਦੇਖਣ ਨੂੰ ਭਿਖਾਰੀ ਜਾਪਦਾ ਹੈ। ਉਸ ਦੀ ਮੌਤ ਠੰਡ ਲੱਗਣ ਕਰਨ ਹੋਈ ਜਾਪਦੀ ਹੈ। ਜਿਸ ’ਤੇ ਉਸਦੀ ਲਾਸ਼ ਨੂੰ ਪਹਿਚਾਣ ਵਾਸਤੇ ਸਿਵਲ ਹਸਪਤਾਲ ਰਾਜਪੁਰਾ ਦੀ ਮੋਰਚਰੀ ਵਿੱਚ 72 ਘੰਟਿਆਂ ਦੇ ਲਈ ਰਖਵਾ ਦਿੱਤਾ ਹੈ।