ਕੋਰਟ ਕੰਪਲੈਕਸ ’ਚ ਪੁੱਜੇ ਪਟਿਆਲਾ ਤੋਂ ਡਿਸਟ੍ਰਿਕਟ ਤੇ ਸੈਸ਼ਨ ਜੱਜ
ਕੋਰਟ ਕੰਪਲੈਕਸ ਵਿੱਚ ਪਹੁੰਚੇ ਪਟਿਆਲਾ ਤੋਂ ਡਿਸਟ੍ਰਿਕਟ ਅਤੇ ਸੈਸ਼ਨ ਜੱਜ
Publish Date: Fri, 05 Dec 2025 04:31 PM (IST)
Updated Date: Fri, 05 Dec 2025 04:33 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਇਤਿਹਾਸਕ ਤੇ ਵਿਰਾਸਤੀ ਸ਼ਹਿਰ ਨਾਭਾ ਦੇ ਕੋਰਟ ਕੰਪਲੈਕਸ ਵਿਚ ਵਿਸ਼ੇਸ਼ ਤੌਰ ’ਤੇ ਪਟਿਆਲਾ ਤੋਂ ਅਵਤਾਰ ਸਿੰਘ ਡਿਸਟਰਿਕਟ ਤੇ ਸੈਸ਼ਨ ਜੱਜ ਪਟਿਆਲਾ ਪਹੁੰਚੇ ਜਿੱਥੇ ਉਨ੍ਹਾਂ ਦਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗਿਆਨ ਸਿੰਘ ਮੂੰਗੋ ਅਤੇ ਉਨਾਂ ਦੀ ਟੀਮ ਸਮੇਤ ਸਮੁੱਚੇ ਵਕੀਲ ਭਾਈਚਾਰੇ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਜਿੱਥੇ ਉਨਾਂ ਵੱਲੋਂ ਨਿਰੀਖਣ ਕੀਤਾ ਗਿਆ ਉੱਥੇ ਹੀ ਗੁਰਮੀਤ ਸਿੰਘ ਨੇ ਸਮੁੱਚੇ ਵਕੀਲਾਂ ਨੂੰ ਡਟ ਕੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਤੇ ਇਕੱਲੇ ਇਕੱਲੇ ਵਕੀਲ ਨੂੰ ਵਿਸ਼ੇਸ਼ ਤੌਰ ਤੇ ਮਿਲੇ ਅਤੇ ਗੱਲਬਾਤ ਕੀਤੀ। ਗੱਲਬਾਤ ਦੌਰਾਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗਿਆਨ ਸਿੰਘ ਮੂੰਗੋ ਨੇ ਕਿਹਾ ਕਿ ਜੱਜ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਵਧੀਆ ਸ਼ਖ਼ਸੀਅਤ ਹੋਣ ਦੇ ਨਾਲ ਨਾਲ ਨਿੱਗੇ ਸੁਭਾਅ ਦੇ ਮਾਲਕ ਹਨ ਸਮੁੱਚੇ ਵਕੀਲ ਭਾਈਚਾਰੇ ਨੂੰ ਜੱਜ ਸਾਹਿਬ ਵੱਲੋਂ ਪ੍ਰੇਰਿਤ ਕੀਤਾ ਗਿਆ ਕਿ ਜੋ ਆਮ ਜਨਤਾ ਨੂੰ ਇਨਸਾਫ ਦਵਾਉਣ ਲਈ ਇਮਾਨਦਾਰੀ ਨਾਲ ਅਤੇ ਡੱਟ ਕੇ ਕੰਮ ਕੀਤਾ ਜਾਏ। ਇਸ ਮੌਕੇ ਐੱਸਡੀਜੇਐੱਮ ਵਰਿੰਦਰ ਕੁਮਾਰ, ਜੇਐੱਮਆਈਸੀ ਤਨਿਸ਼ਤ ਗੋਇਲ, ਮੂਣਕ ਗਰਗ, ਹਰਸ਼ਦੀਪ ਕੌਰ, ਜੀਆ ਗਰਗ ਐਡਵੋਕੇਟ ਮੱਖਣ ਸਿੰਘ, ਐਡਵੋਕੇਟ ਗੁਰਜਿੰਦਰ ਸਿੰਘ ਧਾਲੀਵਾਲ, ਐਡਵੋਕੇਟ ਇੰਦਰਜੀਤ ਸਿੰਘ ਗੁਰਾਇਆ, ਐਡਵੋਕੇਟ ਇੰਦਰਜੀਤ ਸਿੰਘ ਸਾਹਨੀ ਵਾਈਸ ਪ੍ਰਧਾਨ ਗੁਰਮੀਤ ਸਿੰਘ ਲਵਲੀ ,ਸੈਕਟਰੀ ਹਰਜਿੰਦਰ ਸਿੰਘ, ਜੋਆਇੰਟ ਸੈਕਟਰੀ ਬਲਜਿੰਦਰ ਸਿੰਘ ,ਕੈਸ਼ੀਅਰ ਸਰਬਜੀਤ ਸਿੰਘ, ਅਸ਼ਵਨੀ ਕੁਮਾਰ ਲਾਇਬ੍ਰੇਰੀਅਨ, ਸਤਨਾਮ ਸਿੰਘ ਅਡੀਟਰ, ਐਡਵੋਕੇਟ ਲਲਿਤ ਕੁਮਾਰ, ਐਡਵੋਕੇਟ ਅਮਰਦੀਪ ਸਿੰਘ ਨਰੂਲਾ ਐਡਵੋਕੇਟ ਸਿਕੰਦਰ ਪ੍ਰਤਾਪ ਸਿੰਘ, ਐਡਵੋਕੇਟ ਗੁਰਪ੍ਰੀਤ ਇੰਦਰ ਸਿੰਘ, ਐਡਵੋਕੇਟ ਸੁਖਦੇਵ ਸਿੰਘ ਨੋਕਵਾਲ ਤੋਂ ਇਲਾਵਾ ਡੀਐੱਸਪੀ ਗੁਰਿੰਦਰ ਬੱਲ, ਕੋਤਵਾਲੀ ਮੁਖੀ ਸਰਬਜੀਤ ਚੀਮਾ ਵੱਡੀ ਗਿਣਤੀ ਵਿੱਚ ਵਕੀਲ ਭਾਈਚਾਰਾ ਹਾਜ਼ਰ ਸਨ।