ਅਲੀਪੁਰ ਵਿਖੇ ਸੀਐੱਮ ਦੀ ਯੋਗਸ਼ਾਲਾ ਜਾਰੀ
ਅਲੀਪੁਰ ਵਿਖੇ ਸੀਐਮ ਦੀ ਯੋਗਸ਼ਾਲਾ ਜਾਰੀ
Publish Date: Mon, 17 Nov 2025 05:59 PM (IST)
Updated Date: Mon, 17 Nov 2025 06:01 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਪਿੰਡ ਅਲੀਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀ ਸੀਐੱਮ ਦੀ ਯੋਗਸ਼ਾਲਾ ’ਚ ਸਿਖਲਾਈ ਲੈ ਰਹੇ ਲੋਕਾਂ ਨੇ ਪਿੱਠ ਦਰਦ, ਗੋਡਿਆਂ ਦਾ ਦਰਦ, ਸਰਵਾਈਕਲ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਰਾਹਤ ਮਹਿਸੂਸ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਯੋਗ ਇੰਸਟ੍ਰਕਟਰ ਸੋਨੂੰ ਰਾਣੀ ਨੇ ਦੱਸਿਆ ਕਿ ਸ਼ਿੰਦਰ ਕੌਰ ਤੇ ਚਰਨਜੀਤ ਕੌਰ ਮੁਤਾਬਿਕ ਯੋਗ ਨਾਲ ਉਨ੍ਹਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਵਿਚ ਸੁਧਾਰ ਆਇਆ ਹੈ। ਜ਼ਿਲ੍ਹਾ ਕੋਆਰਡੀਨੇਟਰ ਰਮਨਜੀਤ ਕੌਰ ਨੇ ਦੱਸਿਆ ਕਿ ਨਵੀਂ ਯੋਗਸ਼ਾਲਾ ਸ਼ੁਰੂ ਕਰਨ ਲਈ 25 ਵਿਅਕਤੀਆਂ ਦਾ ਸਮੂਹ ਬਣਾ ਕੇ ਟੋਲ ਫਰੀ ਨੰਬਰ 76694-00500 ’ਤੇ ਮਿਸ ਕਾਲ ਕੀਤੀ ਜਾ ਸਕਦੀ ਹੈ ਜਾਂ https://cmdiyogshala.punjab.gov.in ’ਤੇ ਰਜਿਸਟਰ ਕੀਤਾ ਜਾ ਸਕਦਾ ਹੈ।