ਰਾਜਪੁਰਾ ਸ਼ਹਿਰ ਤੇ ਰੇਲਵੇ ਸਟੇਸ਼ਨ ਤੇ ਰਾਜਪੁਰਾ ਪੁਲਿਸ ਵੱਲੋਂ ਜ਼ਬਰਦਸਤ ਚੈਕਿੰਗ
ਰਾਜਪੁਰਾ ਸ਼ਹਿਰ ਅਤੇ ਰੇਲਵੇ ਸਟੇਸ਼ਨ ਤੇ ਰਾਜਪੁਰਾ ਪੁਲਿਸ ਵੱਲੋਂ ਜਬਰਦਸਤ ਚੈਕਿੰਗ
Publish Date: Mon, 09 Feb 2026 06:12 PM (IST)
Updated Date: Mon, 09 Feb 2026 06:14 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਚਲਾਈ ਮੁਹਿੰਮ ਪ੍ਰਹਾਰ ਤਹਿਤ ਐੱਸਪੀ ਹਰਿੰਦਰ ਸਿੰਘ ਮਾਨ ਦੀ ਅਗਵਾਈ ’ਚ ਰਾਜਪੁਰਾ ਸ਼ਹਿਰ ਤੇ ਰੇਲਵੇ ਸਟੇਸ਼ਨ ਤੇ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਤੇ 6 ਵਿਅਕਤੀਆ ਨੂੰ ਸ਼ੱਕ ਦੇ ਅਧਾਰ ਤੇ ਹਿਰਾਸਤ ’ਚ ਲਿਆ ਹੈ। ਇਸ ਦੋਰਾਨ ਡੀਐੱਸਪੀ ਰਾਜਪੁਰਾ ਸਰਕਲ ਮਨਜੀਤ ਸਿੰਘ, ਥਾਣਾ ਸਿਟੀ ਪੁਲਿਸ ਦੇ ਐੱਸਐੱਚਓ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ, ਥਾਣੇਦਾਰ ਕਮਲਜੀਤ ਸਿੰਘ ਵਾਲੀਆ, ਥਾਣੇਦਾਰ ਮਾਲਵਿੰਦਰ ਸਿੰਘ, ਚੌਕੀ ਇੰਚਾਰਜ ਕਸਤੂਰਬਾ ਥਾਣੇਦਾਰ ਨਿਸ਼ਾਨ ਸਿੰਘ, ਚੌਕੀ ਇੰਚਾਰਜ ਬੱਸ ਸਟੈਂਡ ਥਾਣੇਦਾਰ ਬਲਬੀਰ ਸਿੰਘ, ਟ੍ਰੈਫਿਕ ਪੁਲਿਸ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਸਮੇਤ ਭਾਰੀ ਪੁਲਿਸ ਫੋਰਸ ਮੌਜੂਦ ਰਹੀ। ਇਸ ਦੋਰਾਨ ਪੁਲਿਸ ਕਪਤਾਨ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਗੈਂਗਸਟਰਾਂ ਖ਼ਿਲਾਫ਼ ਚਲਾਏ ਆਪਰੇਸ਼ਨ ਪ੍ਰਹਾਰ ਦੋਰਾਨ ਸ਼ਹਿਰ ਅਤੇ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਗਈ ਹੈ ਤੇ 6 ਵਿਅਕਤੀਆਂ ਨੂੰ ਸ਼ੱਕ ਦੇ ਅਧਾਰ ਤੇ ਹਿਰਾਸਤ ਵਿਚ ਲਿਆ ਹੈ। ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਆਪਰੇਸ਼ਨ ਪ੍ਰਹਾਰ ਤਹਿਤ ਪੀ.ਜੀ. ਅਤੇ ਪੀ.ਜੀ. ਦੇ ਮਾਲਕਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਕਿ ਉਨ੍ਹਾਂ ਦੇ ਪੀ.ਜੀ. ਦੇ ਰੂਪ ’ਚ ਰਹਿਣ ਵਾਲੇ ਵਿਅਕਤੀਆਂ ਦੀ ਪਹਿਚਾਣ ਪੱਤਰ ਲਏ ਹਨ ਤੇ ਸ਼ਨਾਂਖਤ ਲਈ ਸਬੰਧਤ ਪੁਲਿਸ ਥਾਣੇ ਪਹੁੰਚਾਏ ਹਨ ਕਿ ਨਹੀਂ ਬਾਰੇ ਪਤਾ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਹੋਟਲਾਂ, ਢਾਬਿਆਂ ਤੇ ਵੀ ਕਾਰਵਾਈ ਚੱਲਦੀ ਰਹੇਗੀ। ਇਸ ਮੌਕੇ ਵੱਡੀ ਗਿਣਤੀ ’ਚ ਥਾਣਾ ਸਿਟੀ ਅਤੇ ਰੇਲਵੇ ਪੁਲਿਸ ਮੁਲਾਜ਼ਮ ਮੌਜੂਦ ਸਨ।