ਨੋਟ) ਕਾਰ ਦੀ ਟੱਕਰ ਨਾਲ ਦੋ ਲੋਕਾਂ ਦੀ ਮੌਤ
ਕਾਰ ਦੀ ਟੱਕਰ ਨਾਲ ਦੋ ਲੋਕਾਂ ਦੀ ਮੌਤ
Publish Date: Sun, 25 Jan 2026 06:20 PM (IST)
Updated Date: Sun, 25 Jan 2026 06:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਥਾਣਾ ਬਨੂੜ ਖੇਤਰ ਵਿਚ ਤੇਜ਼ ਰਫ਼ਤਾਰ ਹਰਿਆਣਾ ਨੰਬਰ ਦੀ ਕਾਰ ਦੀ ਟੱਕਰ ਨਾਲ ਬਾਈਕ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜਸਵੀਰ ਸਿੰਘ ਨਿਵਾਸੀ ਪਿੰਡ ਉਦੈ ਕਰਨ, ਥਾਣਾ ਮੁਕਤਸਰ ਸਾਹਿਬ, ਜ਼ਿਲ੍ਹਾ ਮੁਕਤਸਰ ਸਾਹਿਬ ਅਤੇ ਪੰਮਾ ਕੌਰ ਵਜੋਂ ਹੋਈ ਹੈ। ਇਹ ਘਟਨਾ 23 ਜਨਵਰੀ ਨੂੰ ਰਾਤ ਕਰੀਬ ਸਵਾ ਅੱਠ ਵਜੇ ਵਾਪਰੀ, ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਇਆ। ਪੁਲਿਸ ਨੇ ਇਸ ਮਾਮਲੇ ਵਿਚ ਮ੍ਰਿਤਕ ਜਸਵੀਰ ਸਿੰਘ ਦੇ ਭਰਾ ਸੁਖਵੀਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਾਰ ਦੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਨੁਸਾਰ, 23 ਜਨਵਰੀ ਨੂੰ ਜਸਵੀਰ ਸਿੰਘ ਆਪਣੀ ਰਿਸ਼ਤੇਦਾਰ ਪੰਮਾ ਕੌਰ ਨਾਲ ਬਾਈਕ ’ਤੇ ਸਵਾਰ ਹੋ ਕੇ ਟੇਪਲਾ ਰੋਡ ’ਤੇ ਲਵਲੀ ਢਾਬੇ ਨੇੜੇ ਤੋਂ ਗੁਜ਼ਰ ਰਹੇ ਸਨ। ਇਸ ਦੌਰਾਨ ਉਕਤ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਦੋਹਾਂ ਦੀ ਹਾਦਸੇ ਵਿਚ ਮੌਤ ਹੋ ਗਈ।