ਕਾਰ ਹਾਦਸੇ ਦਾ ਸ਼ਿਕਾਰ, ਇੱਕ ਨੌਜਵਾਨ ਦੀ ਮੌਤ, ਚਾਰ ਜ਼ਖ਼ਮੀ
ਕਾਰ ਹਾਦਸੇ ਦਾ ਸ਼ਿਕਾਰ, ਇੱਕ ਨੌਜਵਾਨ ਦੀ ਮੌਤ, ਚਾਰ ਜ਼ਖਮੀ
Publish Date: Sat, 17 Jan 2026 06:21 PM (IST)
Updated Date: Sat, 17 Jan 2026 06:22 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ ਸਮਾਣਾ : ਸਮਾਣਾ ਤੋਂ ਜਾਗਰਣ ਦੀ ਕਵਰੇਜ ਲਈ ਖਾਟੂ ਸ਼ਿਆਮ ਜਾ ਰਹੀ ਇੱਕ ਫੋਟੋ ਸਟੂਡੀਓ ਦੀ ਟੀਮ ਦੀ ਕਾਰ ਨੈਸ਼ਨਲ ਹਾਈਵੇ ਦੇ ਡਿਵਾਈਡਰ ਨਾਲ ਟਕਰਾ ਗਈ। ਇਸ ਦਰਦਨਾਕ ਹਾਦਸੇ ਵਿੱਚ ਕਾਰ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦੋਂਕਿ ਚਾਰ ਹੋਰ ਸਾਥੀ ਜ਼ਖ਼ਮੀ ਹੋ ਗਏ। ਫੋਟੋਗ੍ਰਾਫੀ ਟੀਮ ਦੇ ਮੁਖੀ ਭੂਸ਼ਣ ਗਰਗ ਨੇ ਦੱਸਿਆ ਕਿ ਖਾਟੂ ਸ਼ਿਆਮ ਵਿੱਚ ਜਾਗਰਣ ਦੀ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਲਈ ਉਨ੍ਹਾਂ ਦੀ ਟੀਮ ਅਕਸਰ ਉੱਥੇ ਜਾਂਦੀ ਰਹਿੰਦੀ ਹੈ। ਸ਼ੁੱਕਰਵਾਰ ਤੜਕੇ ਉਹ ਆਪਣੇ ਚਾਰ ਹੋਰ ਸਾਥੀਆਂ ਸਮੇਤ ਕਾਰ ਵਿੱਚ ਸਵਾਰ ਹੋ ਕੇ ਸਮਾਣਾ ਤੋਂ ਖਾਟੂ ਸ਼ਿਆਮ ਲਈ ਰਵਾਨਾ ਹੋਏ ਸਨ। ਜਦੋਂ ਉਹ ਚਰਖੀ ਦਾਦਰੀ ਨੇੜੇ ਨੈਸ਼ਨਲ ਹਾਈਵੇ ’ਤੇ ਪਹੁੰਚੇ ਤਾਂ ਅਚਾਨਕ ਇੱਕ ਜਾਨਵਰ ਅੱਗੇ ਆ ਜਾਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਡਿਵਾਈਡਰ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਉਨ੍ਹਾਂ ਦੇ ਸਾਥੀ ਕੁਸ਼ਲ ਗੋਇਲ (20) ਪੁੱਤਰ ਵਾਸੀ ਪਿੰਡ ਕਕਰਾਲਾ ਦੀ ਮੌਤ ਹੋ ਗਈ। ਜਦੋਂਕਿ ਹੋਰ ਸਵਾਰ ਭੂਸ਼ਣ ਗਰਗ ਸਮਾਣਾ, ਤਰਸੇਮ ਸਿੰਘ ਮਵੀ, ਸਿਕੰਦਰ ਸ਼ਰਮਾ ਡਕਾਲਾ ਅਤੇ ਕਰਨ ਸਿੰਘ (ਚੰਨੋ) ਜ਼ਖ਼ਮੀ ਹੋ ਗਏ। ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਨੌਜਵਾਨ ਦਾ ਅੰਤਿਮ ਸੰਸਕਾਰ ਉਸ ਦੇ ਪਿੰਡ ਕਕਰਾਲਾ ਵਿਖੇ ਕਰ ਦਿੱਤਾ ਗਿਆ ਹੈ।