ਪਟਿਆਲਾ 'ਚ ਪ੍ਰਾਪਰਟੀ ਕਾਰੋਬਾਰੀ ਦੀ ਬੇਰਹਿਮੀ ਨਾਲ ਹੱਤਿਆ, ਤਿੰਨ ਹਤਿਆਰਿਆਂ ਨੇ ਚਾਕੂ ਮਾਰ ਕੇ ਉਤਾਰਿਆ ਮੌਤ ਦੇ ਘਾਟ; ਕਾਰ ਵੀ ਨਾਲ ਲੈ ਗਏ ਮੁਲਜ਼ਮ
ਮ੍ਰਿਤਕ ਦੇ ਭਰਾ ਸਮਿੰਦਰ ਕਟਾਰੀਆ ਨੇ ਦੱਸਿਆ ਕਿ ਉਸਨੂੰ ਰਾਤ 12.15 ਵਜੇ ਸਮੀਰ ਦੇ ਦੋਸਤ ਕ੍ਰਿਸ਼ਨਾ ਦਾ ਫੋਨ ਆਇਆ ਕਿ ਕੁਝ ਵਿਅਕਤੀਆਂ ਵੱਲੋਂ ਸਮੀਰ ’ਤੇ ਹਮਲਾ ਕਰ ਦਿੱਤਾ ਗਿਆ ਹੈ। ਜਦੋਂ ਜਾ ਕੇ ਦੇਖਿਆ ਤਾਂ ਸਮੀਰ ਦੀ ਹਾਲਤ ਬਹੁਤ ਖਰਾਬ ਸੀ।
Publish Date: Sun, 28 Jan 2024 12:22 PM (IST)
Updated Date: Sun, 28 Jan 2024 04:59 PM (IST)
ਪਰਗਟ ਸਿੰਘ, ਪਟਿਆਲਾ : ਪਾਸੀ ਰੋਡ ’ਤੇ ਸ਼ਨਿਚਰਵਾਰ ਦੇਰ ਰਾਤ ਕ੍ਰਿਸ਼ਨਾ ਗਲੀ ਦੇ ਰਹਿਣ ਵਾਲੇ ਪ੍ਰਾਪਤੀ ਕਾਰੋਬਾਰੀ 33 ਸਾਲਾ ਸਮੀਰ ਕਟਾਰੀਆ ਦੀ ਤਿੰਨ ਬੇਪਛਾਣ ਲੋਕਾਂ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਸਮੀਰ ਰਾਤ 10.30 ਵਜੇ ਘਰੋਂ ਆਪਣੇ ਦੋਸਤ ਨਾਲ ਜਾਣ ਦੀ ਗੱਲ ਕਹਿ ਕੇ ਘਰੋਂ ਨਿਕਲੇ ਸਨ। ਹਤਿਆਰੇ ਸਮੀਰ ਦੀ ਗੱਡੀ ਵੀ ਨਾਲ ਲੈ ਗਏ। ਹਾਲਾਂਕਿ ਘਟਨਾ ਵਾਲੀ ਥਾਂ ਤੋਂ 150 ਮੀਟਰ ਦੂਰ ਜਾ ਕੇ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਹਤਿਆਰੇ ਉਸ ਨੂੰ ਛੱਡ ਕੇ ਭੱਜ ਗਏ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ।
ਇਸ ਸਬੰਧੀ ਐਸਪੀ ਸਿਟੀ ਸਰਫਰਾਜ ਆਲਮ ਨੇ ਦੱਸਿਆ ਕਿ ਪੁਲਿਸ ਨੂੰ ਇਸ ਘਟਨਾ ਸਬੰਧੀ ਦੇਰ ਰਾਤ ਸੂਚਨਾ ਮਿਲੀ ਸੀ। ਜਦੋਂ ਪੁਲਿਸ ਪਾਰਟੀ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਘਟਨਾ ਵਾਲੀ ਥਾਂ ਤੋਂ ਰੋਂਦ ਬਰਾਮਦ ਹੋਏ ਤੇ ਉਨ੍ਹਾਂ ਦੀ ਗੱਡੀ ਵੀ ਬੁਰੀ ਤਰ੍ਹਾ ਨੁਕਸ਼ਾਨੀ ਹੋਈ ਮਿਲੀ। ਉਨ੍ਹਾਂ ਕਿਹਾ ਕਿ ਘਟਨਾ ਦੀ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।