‘ਭਾਰਤ ਕੋ ਜਾਨੋ’ ਕੁਇਜ਼ ਮੁਕਾਬਲੇ ਕਰਵਾਏ
‘ਭਾਰਤ ਕੋ ਜਾਨੋ’ ਕੁਇਜ ਪ੍ਰਤੀਯੋਗਤਾ ਕਰਵਾਈ
Publish Date: Mon, 24 Nov 2025 04:55 PM (IST)
Updated Date: Mon, 24 Nov 2025 04:58 PM (IST)

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਭਾਰਤ ਵਿਕਾਸ ਪ੍ਰੀਸ਼ਦ ਸਮਾਣਾ ਵੱਲੋਂ ‘ਭਾਰਤ ਕੋ ਜਾਨੋ’ ਕੁਇਜ਼ ਮੁਕਾਬਲੇ ’ਚ ਸਕੂਲੀ ਵਿਦਿਆਰਥੀਆਂ ਦੇ ਭਾਸ਼ਨ ਮੁਕਾਬਲੇ ਕਰਵਾਏ ਗਏ, ਜਿਸ ਵਿਚ ਮੁੱਖ ਮਹਿਮਾਨ ਵਜੋਂ ਸੀ.ਏ. ਲਲਿਤ ਸਿੰਗਲਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ: ਕੇ.ਕੇ. ਜੋਹਰੀ ਤੇ ਕੌਂਸਲਰ ਦਰਸ਼ਨ ਮਿੱਤਲ ਨੇ ਸ਼ਿਰਕਤ ਕੀਤੀ। ਸਥਾਨਕ ਮਾਡਲ ਪਬਲਿਕ ਸੀਨੀ: ਸੈਕੰਡਰੀ ਸਕੂਲ ਵਿਖੇ ਪ੍ਰੀਸ਼ਦ ਪ੍ਰਧਾਨ ਰਾਜਿੰਦਰ ਗੁਪਤਾ ਦੀ ਅਗਵਾਈ ਵਿਚ ਸਮਾਣਾ ਦੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੀਆਂ 9 ਸਕੂਲਾਂ ਦੀਆਂ 30 ਟੀਮਾਂ ਨੇ ਮੁਕਾਬਲਿਆਂ ’ਚ ਭਾਗ ਲਿਆ। ਇਸ ਮੌਕੇ ਸੀਨੀਅਰ ਵਿੰਗ ਦੇ ਕੁਇਜ ਮੁਕਾਬਲੇ ਵਿਚ ਪੀ.ਐਮ ਸਰਕਾਰੀ ਸੀਨੀ: ਸੈਕੰਡਰੀ ਸਕੂਲ (ਲੜਕੀਆਂ) ਦੀਆਂ ਵਿਦਿਆਰਥਣਾਂ ਨੇ ਪਹਿਲਾ ਸਥਾਨ ਤੇ ਜੂਨੀਅਰ ਟੀਮ ’ਚ ਅਗਰਸੈਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਨੇ ਪਹਿਲਾ ਸਥਾਨ ਹਾਸਲ ਕਰਕੇ ਆਪਣੇ-ਆਪਣੇ ਸਕੂਲਾਂ ਦਾ ਨਾਮ ਰੋਸ਼ਨ ਕੀਤਾ। ਪ੍ਰੀਸ਼ਦ ਪ੍ਰਧਾਨ ਰਾਜਿੰਦਰ ਗੁਪਤਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਪਹਿਲੇ ਸਥਾਨ ਤੇ ਰਹੇ ਵਿਦਿਆਰਥੀ ਸਟੇਟ ਪੱਧਰੀ ਮੁਕਾਬਲਿਆਂ ’ਚ ਹਿਸਾ ਲੈਣਗੇ। ਇਸ ਮੌਕੇ ਪ੍ਰਿੰਸੀਪਲ ਸਾਲਗ ਰਾਮ ਦੱਤ ਨੇ ਆਏ ਮਹਿਮਾਨਾਂ ਤੇ ਪ੍ਰੀਸ਼ਦ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਸਮਾਗਮ ਵਿਚ ਸੈਕਟਰੀ ਹਰੀਸ਼ ਸਡਾਨਾ, ਕੈਸ਼ੀਅਰ ਗਗਨਦੀਪ ਗੋਇਲ, ਪ੍ਰਾਜੈਕਟ ਚੇਅਰਮੈਨ ਸੀਤਾ ਰਾਮ ਗੁਪਤਾ, ਸ਼ਸੀ ਭੂਸ਼ਣ ਸਿੰਗਲਾ,ਬ੍ਰਿਸ਼ਭਾਨ ਕਾਂਸਲ, ਵਿਜੇ ਡਾਵਰ, ਵਿਜੇ ਸਿੰੰਗਲਾ, ਪਰਮਿੰਦਰ ਅਰੋੜਾ, ਚਮਨ ਲਾਲ ਧਨੇਠਾ, ਕੇਸ਼ਵ ਜਿੰਦਲ, ਰਾਜਨੀਸ਼ ਭਾਰਦਵਾਜ, ਅਭਿਲਾਸ਼, ਸੁਨੀਸ਼ ਸਿੰਗਲਾ, ਵਿਕਾਸ ਛੋਟੂ, ਸੰਦੀਪ ਗੋਇਲ, ਰਜਨੀਸ਼ ਵਿਕੀ, ਸੰਜੇ ਸੇਠੀ, ਅਸ਼ਵਨੀ ਤੁਲਸੀ, ਵਿਕੀ ਗਰਗ,ਅਸ਼ੋਕ ਕੁਮਾਰ, ਸੁਦੀਪ ਮਿੱਤਲ, ਰਾਜਨੀਸ਼ ਸਿੰਗਲਾ, ਪੰਕਜ ਕੁਮਾਰ,ਰਣਜੀਤ ਕੁਮਾਰ, ਡਿੰਪਲ ਗੁਪਤਾ, ਬੰਦਨਾ ਗੁਪਤਾ, ਰਚਨਾ ਗਰਗ, ਸੁਨੀਤਾ, ਨੀਲਮ ਮੈਡਮ, ਪੂਜਾ ਗਰਗ ਆਦਿ ਵੀ ਮੌਜੂਦ ਰਹੇ।