ਸਰਵ ਹਿੱਤਕਾਰੀ ਵਿਦਿਆ ਮੰਦਰ ਬਸੀ ਪਠਾਣਾਂ ’ਚ ਬਸੰਤ ਦਾ ਤਿਉਹਾਰ ਮਨਾਇਆ
ਸਰਵ ਹਿੱਤਕਾਰੀ ਵਿਦਿਆ ਮੰਦਰ ਬਸੀ ਪਠਾਣਾਂ ’ਚ ਬਸੰਤ ਦਾ ਤਿਉਹਾਰ ਮਨਾਇਆ
Publish Date: Sun, 25 Jan 2026 05:23 PM (IST)
Updated Date: Sun, 25 Jan 2026 05:25 PM (IST)

ਫ਼ੋਟੋ ਫ਼ਾਈਲ :1 -ਸਰਵ ਹਿਤਕਾਰੀ ਵਿਦਿਆ ਮੰਦਿਰ ਬਸੀ ਪਠਾਣਾ ਵਿਖੇ ਹਵਨ ਯੱਗ ਕਰਦੇ ਮਹਿਮਾਨ ਅਤੇ ਸਟਾਫ ਮੈਂਬਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸਰਬ ਹਿੱਤਕਾਰੀ ਵਿਦਿਆ ਮੰਦਰ ਬਸੀ ਪਠਾਣਾਂ ਵਿਚ ਬਸੰਤ ਪੰਚਮੀ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਵਨ ’ਚ ਮੁੱਖ ਮਹਿਮਾਨ ਸੁਰਜੀਤ ਸਿੰਗਲਾ ਅਤੇ ਖਾਸ ਮਹਿਮਾਨ ਭਾਰਤੀ ਜਨਤਾ ਪਾਰਟੀ ਐਸੀ ਮੋਰਚੇ ਪੰਜਾਬ ਮੀਤ ਪ੍ਰਧਾਨ ਕੁਲਦੀਪ ਸਿੰਘ ਸਿੱਧੂਪੁਰ ਨੇ ਵੀ ਅਹੂਤੀ ਪਾਈ ਤੇ ਪੰਡਿਤ ਸੁਮਿਤ ਸ਼ਰਮਾ ਨੇ ਮੰਤਰ ਜਾਪ ਕੀਤਾ। ਸਕੂਲ ਦੇ ਪ੍ਰਧਾਨ ਓਮ ਗੌਤਮ ਤੇ ਪ੍ਰਿੰਸੀਪਲ ਨੇਹਾ ਵਸ਼ਿਸ਼ਟ ਨੇ ਕਿਹਾ ਕਿ ਸਕੂਲ ’ਚ ਵੱਖ-ਵੱਖ ਮੌਕਿਆਂ ਤੇ ਧਾਰਮਿਕ ਸਮਾਗਮ ਕਰਵਾ ਕੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਜਾਂਦੇ ਹਨ ਤਾਂ ਜੋ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਬਾਰੇ ਪਤਾ ਲੱਗ ਸਕੇ। ਸਕੂਲ ਵੱਲੋਂ ਬਸੰਤ ਪੰਚਮੀ ਦੇ ਮੌਕੇ ਨਵੇਂ ਆਏ ਬੱਚਿਆਂ ਦੀ ਐਡਮਿਸ਼ਨ ਫੀਸਾਂ ਵਿੱਚ ਛੋਟ ਦਿੱਤੀ ਜਾਂਦੀ ਹੈ ਜੋ ਫਰਵਰੀ ਮਹੀਨੇ ਤੱਕ ਜਾਰੀ ਰਹੇਗੀ। ਮੁੱਖ ਮਹਿਮਾਨ ਸੁਰਜੀਤ ਸਿੰਗਲਾ ਤੇ ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਸਰਬ ਹਿੱਤਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀ ਹਮੇਸ਼ਾ ਚੰਗੀਆਂ ਪੁਜੀਸ਼ਨਾ ਹਾਸਲ ਕਰਦੇ ਹਨ। ਇਸ ਮੌਕੇ ਸਕੂਲ ਮੈਨੇਜਰ ਸ਼ਾਮ ਸੁੰਦਰ ਜਰਗਰ, ਮੈਂਬਰ ਰਾਜੀਵ ਮਲਹੋਤਰਾ, ਗੌਰਵ ਗੋਇਲ ਐਡਵੋਕੇਟ, ਮਾਰੂਤ ਮਲਹੋਤਰਾ, ਹੇਮਿੰਦਰ ਦਲਾਲ, ਬ੍ਰਾਹਮਣ ਸਭਾ ਦੇ ਮੀਤ ਪ੍ਰਧਾਨ ਪੰਕਜ ਭਨੋਟ, ਦੀਪਕ ਵੈਕਟਰ, ਅੰਕੁਸ਼ ਸਿੰਗਲਾ, ਰਾਜੀਵ ਸ਼ਰਮਾ, ਵਾਈਸ ਪ੍ਰਿੰਸੀਪਲ ਸ਼ਿਵਾਨੀ, ਜੋਤੀ, ਮਮਤਾ, ਗੁਰਪ੍ਰੀਤ ਕੌਰ ਅਤੇ ਮਨਪ੍ਰੀਤ ਕੌਰ ਅਧਿਆਪਕ ਤੋ ਇਲਾਵਾ ਸਕੂਲਾਂ ਦੇ ਬੱਚੇ ਅਤੇ ਉਹਨਾਂ ਦੇ ਮਾਪੇ ਮੌਜੂਦ ਸਨ।