ਜਾਗਰੂਕ ਹੋ ਕੇ ਏਡਜ਼ ਤੋਂ ਬਚਿਆ ਜਾ ਸਕਦਾ ਹੈ : ਸਿਵਲ ਸਰਜਨ
ਵਿਸ਼ਵ ਏਡਜ਼ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਕਰਵਾਇਆ
Publish Date: Mon, 01 Dec 2025 04:52 PM (IST)
Updated Date: Mon, 01 Dec 2025 04:53 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਹਸਪਤਾਲ ਵਿਚ ‘ਵਿਸ਼ਵ ਏਡਜ਼ ਦਿਵਸ’ ਮੌਕੇ ਕਰਵਾਏ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਨੇ ਦੱਸਿਆ ਕਿ ਐਚਆਈਵੀ/ ਏਡਜ਼ ਇਕ ਭਿਆਨਕ ਸਮੱਸਿਆ ਹੈ ਪਰ ਜਾਗਰੂਕ ਹੋਕੇ ਇਸ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਐਚਆਈਵੀ ਦੀ ਲਾਗ ਵਾਲਾ ਖੂਨ (ਐਚਆਈਵੀ ਇਨਫੈਕਟਿਡ ਬਲੱਡ) ਇੱਕ ਤੰਦਰੁਸਤ ਮਨੁੱਖ ਦੇ ਖੂਨ ਵਿਚ ਕਿਸੇ ਵੀ ਤਰੀਕੇ ਨਾਲ ਰਲਣ ਨਾਲ ਇਹ ਬਿਮਾਰੀ ਫੈਲਦੀ ਹੈ, ਭਾਵੇਂ ਉਹ ਖੂਨ ਇਕ ਪ੍ਰਭਾਵਿਤ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ ਮਿਲਣ ਨਾਲ, ਬਿਨਾਂ ਟੈਸਟ ਕੀਤਾ ਖੂਨ ਚੜਾਉਣ ਨਾਲ, ਦੂਸ਼ਿਤ ਸੂਈਆਂ ਅਤੇ ਸਰਿੰਜਾਂ ਦੀ ਸਾਂਝੀ ਵਰਤੋਂ ਕਰਨ ਨਾਲ, ਅਣਸੁਰੱਖਿਆਤ ਰਿਲੇਸ਼ਨਸ਼ਿਪ ਨਾਲ ਰਲਿਆ ਹੋਵੇ। ਉਨ੍ਹਾਂ ਆਮ ਲੋਕਾਂ ਅਤੇ ਨੌਜਵਾਨਾਂ ਨੂੰ ਏਡਜ ਪ੍ਰਤੀ ਜਾਗਰੂਕ ਹੋਣ ਦੀ ਅਪੀਲ ਕੀਤੀ। ਸਹਾਇਕ ਸਿਵਲ ਸਰਜਨ ਡਾ. ਕੰਵਲਦੀਪ ਸਿੰਘ ਨੇ ਦੱਸਿਆ ਕਿ ਐਚਆਈ ਵੀ ਫੈਲਣ ਦਾ ਵੱਡਾ ਕਾਰਨ ਨਸ਼ੇ ਬਣ ਰਹੇ ਹਨ ਕਿਉਂਕਿ ਇਕ ਹੀ ਸੂਈ ਸਰਿੰਜ ਨਾਲ ਕਈ ਕਈ ਵਿਅਕਤੀ ਨਸ਼ਾ ਲੈਂਦੇ ਹਨ ਅਤੇ ਬਿਮਾਰੀ ਵਿਚ ਗ੍ਰਸਤ ਹੋ ਜਾਂਦੇ ਹਨ। ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ ਬੇਦੀ ਨੇ ਦੱਸਿਆ ਕਿ ਸਰਕਾਰ ਵੱਲੋਂ ਐਚਆਈਵੀ ਦਾ ਟੈਸਟ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ ਅਤੇ ਟੈਸਟ ਕਰਾਉਣ ਵਾਲੇ ਜਾਂ ਇਸ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲੈਣ ਲਈ ਟੋਲ ਫਰੀ ਨੰਬਰ 1097 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਪੈਥਾਲੋਜਿਸਟ ਡਾ. ਸਚਿਨ ਨਰੂਲਾ, ਡਾ. ਈਵਨਪ੍ਰੀਤ ਕੌਰ, ਡਾ. ਪੁਨੀਤ, ਡਾ. ਕਸੀਤਿਜ ਸੀਮਾ, ਬਲਜਿੰਦਰ ਸਿੰਘ, ਜਸਵਿੰਦਰ ਕੌਰ, ਅਮਨਪ੍ਰੀਤ ਸਿੰਘ, ਅਮਰਜੀਤ ਸਿੰਘ, ਜਰਨੈਲ ਕੌਰ, ਮਨਪ੍ਰੀਤ ਕੌਰ, ਜਸਵਿੰਦਰ ਕੌਰ, ਜ਼ਿਲ੍ਹਾ ਮੋਨੀਟਰਿੰਗ ਅਮਨਪ੍ਰੀਤ ਕੌਰ, ਰੁਪਿੰਦਰ ਕੌਰ, ਅਤੇ ਆਮ ਲੋਕ ਮੌਜੂਦ ਸਨ।