ਸ਼ੰਭੂ ਰੇਲਵੇ ਟ੍ਰੈਕ ਧਮਾਕਾ ਮਾਮਲੇ 'ਚ 5ਵੀਂ ਗ੍ਰਿਫ਼ਤਾਰੀ, ਸਾਜ਼ਿਸ਼ਘਾੜੇ ਦਾ ਸਾਥੀ ਗ੍ਰਿਫ਼ਤਾਰ; DGP ਨੇ ਕਿਹਾ- 3 ਆਤੰਕੀ ਘਟਨਾਵਾਂ ਸੁਲਝੀਆਂ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਨੇ ਸਾਜ਼ਿਸ਼ਘਾੜੇ ਜਗਰੂਪ ਸਿੰਘ ਦੇ ਨਾਲ ਸ਼ੰਭੂ ਜਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੁੱਢਲੀ ਜਾਣਕਾਰੀ 'ਚ ਇਹ ਵੀ ਸਾਹਮਣੇ ਆਇਆ ਹੈ ਕਿ 23 ਜਨਵਰੀ ਨੂੰ ਜਿਹੜਾ ਸਰਹੰਦ ਰੇਲਵੇ ਟ੍ਰੈਕ ਬਲਾਸਟ ਤੇ 7 ਨਵੰਬਰ ਨੂੰ ਮੋਗਾ ਸੀਆਈਏ 'ਤੇ ਜਿਹੜਾ ਗ੍ਰੇਨੇਡ ਅਟੈਕ ਹੋਇਆ ਸੀ, ਉਹ ਇਸੇ ਟੈਰਰ ਮਾਡਿਊਲ ਨੇ ਅੰਜਾਮ ਦਿੱਤਾ ਸੀ।
Publish Date: Sat, 02 May 2026 04:16 PM (IST)
Updated Date: Sat, 02 May 2026 04:33 PM (IST)
ਨਵਦੀਪ ਢੀਂਗਰਾ, ਪਟਿਆਲਾ: ਪਟਿਆਲਾ ਦੇ ਸ਼ੰਭੂ ਰੇਲਵੇ ਟਰੈਕ 'ਤੇ 27 ਅਪ੍ਰੈਲ ਨੂੰ ਹੋਏ ਧਮਾਕੇ ਦੇ ਮਾਮਲੇ 'ਚ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਡੀਜੀਪੀ ਨੇ ਕਿਹਾ ਕਿ ਐਸਐਸਓਸੀ (SSOC) ਅੰਮ੍ਰਿਤਸਰ, ਪਟਿਆਲਾ ਪੁਲਿਸ ਤੇ ਸੀਆਈ (CI) ਪਠਾਨਕੋਟ ਵੱਲੋਂ ਚਲਾਈ ਗਈ ਸਾਂਝੀ ਮੁਹਿੰਮ ਦੌਰਾਨ ਇਸ ਘਟਨਾ ਦੇ ਮੁੱਖ ਸਾਜ਼ਿਸ਼ਘਾੜੇ ਜਗਰੂਪ ਸਿੰਘ ਦੇ ਨਜ਼ਦੀਕੀ ਸਾਥੀ ਗੁਰਜਿੰਦਰ ਸਿੰਘ ਉਰਫ ਬੇਅੰਤ ਵਾਸੀ ਗ੍ਰਿਫ਼ਤਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਨੇ ਸਾਜ਼ਿਸ਼ਘਾੜੇ ਜਗਰੂਪ ਸਿੰਘ ਦੇ ਨਾਲ ਸ਼ੰਭੂ ਜਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੁੱਢਲੀ ਜਾਣਕਾਰੀ 'ਚ ਇਹ ਵੀ ਸਾਹਮਣੇ ਆਇਆ ਹੈ ਕਿ 23 ਜਨਵਰੀ ਨੂੰ ਜਿਹੜਾ ਸਰਹੰਦ ਰੇਲਵੇ ਟ੍ਰੈਕ ਬਲਾਸਟ ਤੇ 7 ਨਵੰਬਰ ਨੂੰ ਮੋਗਾ ਸੀਆਈਏ 'ਤੇ ਜਿਹੜਾ ਗ੍ਰੇਨੇਡ ਅਟੈਕ ਹੋਇਆ ਸੀ, ਉਹ ਇਸੇ ਟੈਰਰ ਮਾਡਿਊਲ ਨੇ ਅੰਜਾਮ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਕੇਸ ਵਿਚ ਜਿਨ੍ਹਾਂ ਦੀ ਵੀ ਸ਼ਮੂਲੀਅਤ ਪਾਈ ਗਈ, ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਪੁਲਿਸ ਸੂਬੇ 'ਚ ਅਮਨ-ਸ਼ਾਂਤੀ ਦਾ ਮਾਹੌਲ ਕਾਇਮ ਰੱਖਣ ਲਈ ਵਚਨਬੱਧ ਹੈ।